ਸੜਕ ਸੁਰੱਖਿਆ ਫੋਰਸ ਵੱਲੋਂ ਹਾਦਸੇ ਦੇ ਤਿੰਨ ਮਿੰਟ ‘ਚ ਹੀ ਪਹੁੰਚ ਕੇ ਡਰਾਈਵਰ ਦੀ ਬਚਾਈ ਜਾਨ 

Published on: June 16, 2025 5:55 pm

ਪੰਜਾਬ

ਮਾਲੇਰਕੋਟਲਾ 16 ਜੂਨ – ਦੇਸ਼ ਕਲਿੱਕ ਬਿਓਰੋ

             ਸੜਕ ਸੁਰੱਖਿਆ ਫੋਰਸ (Sadak Suraksha Force) ਟੀਮ ਮਾਲੇਰਕੋਟਲਾ ਲੋਕਾਂ ਦੀ ਸੁਰੱਖਿਆ ਅਤੇ ਸੇਵਾ ਲਈ ਹਮੇਸ਼ਾ ਤਤਪਰ ਹੈ। ਇਸੇ ਉੱਦਮ ਦੀ ਮਿਸਾਲ ਮਾਲੇਰਕੋਟਲਾ ਧੂਰੀ ਰੋੜ ਤੇ ਪਿੰਡ ਸੰਗਾਲਾ  ਵਿਖੇ ਇੱਕ ਸੜਕ ਦੂਰਘਟਨਾ ਦੌਰਾਨ ਦੇਖਣ ਨੂੰ ਮਿਲੀ। ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਸੰਗਾਲਾ ਨੇੜੇ ਇੱਕ ਮਹਿੰਦਰਾ ਪਿੱਕਅਪ ਗੱਡੀ ਸਾਹਮਣੇ ਆ ਰਹੇ ਟਰੱਕ ਨਾਲ ਟਕਰਾ ਗਈ। ਟੱਕਰ ਹੋਣ ਤੋਂ ਬਾਅਦ ਪਿੱਕਅਪ ਗੱਡੀ ਸੜਕ ਨੇੜੇ ਇੱਕ ਦਰੱਖਤ ਨਾਲ ਜਾ ਟਕਰਾਈ, ਜਿਸ ਕਾਰਨ ਡਰਾਈਵਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।     

               ਹਾਦਸੇ ਦੀ ਸੂਚਨਾ ਮਿਲਦਿਆਂ ਹੀ Sadak Suraksha Force ਟੀਮ ਮਾਲੇਰਕੋਟਲਾ ਵੱਲੋਂ ਤਿੰਨ ਮਿੰਟ ਵਿੱਚ ਹੀ ਮੌਕੇ ’ਤੇ ਪਹੁੰਚ ਕਰਕੇ ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਵਾਹਨ ਵਿੱਚੋਂ ਬਾਹਰ ਕੱਢ ਕੇ ਤੁਰੰਤ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਭੇਜਿਆ ਗਿਆ ਅਤੇ ਹਾਦਸਾਗ੍ਰਸਥ ਵਾਹਨ ਸੜਕ ਤੋਂ ਹਟਾ ਕੇ ਆਵਾਜਾਈ ਨੂੰ ਨਿਰਵਿਘਨ ਚਲਵਾਇਆ ਗਿਆ।

               ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਕਿਸੇ ਵੀ ਸੜਕ ਹਾਦਸੇ ਦੌਰਾਨ ਹੈਲਪਲਾਈਨ ਨੰਬਰ 112 ਤੇ ਤੁਰੰਤ ਸੂਚਨਾ ਦਿੱਤੀ ਜਾਵੇ ਤਾਂ ਜੋ ਟੀਮ ਵੱਲੋਂ ਘਟਨਾ ਸਥਲ ਤੇ ਪਹੁੰਚ ਕੇ ਜਖਮੀਆਂ ਨੂੰ ਸਿਹਤ ਸਹੂਲਤਾਂ ਪ੍ਰਦਾਨ  ਕਰਕੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।