SBI ਨੇ ਵਿਆਜ਼ ਦਰਾਂ ਘਟਾਈਆਂ

ਰਾਸ਼ਟਰੀ ਰੁਜ਼ਗਾਰ

ਮੁੰਬਈ, 16 ਮਈ, ਦੇਸ਼ ਕਲਿੱਕ ਬਿਓਰੋ :

ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ (SBI) ਵੱਲੋਂ ਉਨ੍ਹਾਂ ਆਪਣੇ ਖਪਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ ਜਿੰਨਾਂ ਬੈਂਕ ਤੋਂ ਕਰਜ਼ਾ ਲਿਆ ਗਿਆ ਹੈ। ਐਸਬੀਆਈ ਵੱਲੋਂ ਵਿਆਜ਼ ਦਰਾਂ ਘਟਾਈਆਂ ਗਈਆਂ ਹਨ। ਐਸਬੀਆਈ ਨੇ 0.50 ਫੀਸਦੀ ਵਿਆਜ਼ ਦਰਾਂ ਦੀ ਕਟੌਤੀ ਕੀਤੀ ਹੈ। ਐਸਬੀਆਈ ਦੇ ਇਸ ਫੈਸਲਾ ਨਾਲ ਮੌਜੂਦਾ ਅਤੇ ਨਵੇਂ ਉਧਾਰਕਰਤਾਵਾਂ ਦੋਵਾਂ ਲਈ ਲੋਨ ਸਸਤੇ ਹੋ ਜਾਣਗੇ। ਭਾਰਤੀ ਰਿਜਰਵ ਬੈਂਕ (RBI) ਵੱਲੋਂ ਰੇਪੋ ਰੇਟ ਵਿੱਚ 0.5 ਫੀਸਦੀ ਕਟੌਤੀ ਦੇ ਬਾਅਦ ਐਸਬੀਆਈ ਨੇ ਵੀ ਲੋਨ ਸਸਤਾ ਕਰ ਦਿੱਤਾ ਹੈ। ਐਸਬੀਆਈ ਦੀ ਰੇਪੋ ਆਧਾਰਿਤ ਵਿਆਜ ਦਰ (ਆਰਐਲਐਲਬੀ) ਹੁਣ 0.5 ਫੀਸਦੀ ਦੀ ਕਟੌਤੀ ਨਾਲ 7.75 ਫੀਸਦੀ ਹੋ ਗਈ ਹੈ। ਉਥੇ ਮਾਨਕ ਆਧਾਰਿਤ ਵਿਆਜ ਦਰ (EBLR) ਵਿੱਚ ਵੀ 0.5 ਫੀਸਦੀ ਦੀ ਕਟੌਤੀ ਕੀਤੀ ਗਈ ਹੈ ਅਤੇ ਇਹ 8.65 ਤੋਂ ਹੁਣ 8.15 ਫੀਸਦੀ ਹੋ ਗਈ ਹੈ। ਐਸਬੀਆਈ ਦੀ ਵੈਬਸਾਈਟ ਮੁਤਾਬਕ ਨਵੀਆਂ ਵਿਆਜ਼ ਦਰਾਂ 15 ਜੂਨ 2025 ਤੋਂ ਲਾਗੂ ਹੋ ਗਈਆਂ ਹਨ। ਬੈਂਕ ਦੇ ਇਸ ਕਦਮ ਨਾਲ ਰੇਪੋ ਆਧਾਰਿਤ ਵਿਆਜ ਨਾਲ ਜੁੜੇ ਕਰਜ਼ੇ ਸਸਤੇ ਹੋਣਗੇ। ਇਸ ਨਾਲ ਹੋਮ ਲੋਨ, ਮੋਟਰ, ਪਰਸਨਲ ਲੋਨ ਲੈਣ ਵਾਲੇ ਨਵੇਂ ਅਤੇ ਮੌਜੂਦਾ ਖੁਦਰਾ ਗ੍ਰਾਹਕਾਂ ਤੋਂ ਇਲਾਵਾ ਸੂਮ, ਲਘੂ ਤੇ ਹੋਰ ਕਰਜ਼ਦਾਰਾਂ ਨੂੰ ਵੱਡਾ ਲਾਭ ਹੋਵੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।