ਮੁੰਬਈ, 16 ਜੂਨ, ਦੇਸ਼ ਕਲਿੱਕ ਬਿਓਰੋ :
UPI ਦੀ ਵਰਤੋਂ ਕਰਕੇ ਲੈਣ ਦੇਣ ਕਰਨ ਵਾਲੇ ਕਰੋੜਾਂ ਲੋਕਾਂ ਲਈ ਇਹ ਜ਼ਰੂਰੀ ਖ਼ਬਰ ਹੈ। ਯੂਪੀਆਈ ਦੀ ਵਰਤੋਂ ਕਰਨ ਵਾਲਿਆਂ ਲਈ ਚੰਗੀ ਖਬਰ ਹੈ। 16 ਜੂਨ 2025 ਅੱਜ ਤੋਂ ਯੂਪੀਆਈ ਰਾਹੀਂ ਲੈਣ ਦੇਣ ਕਰਨ ਵਿੱਚ ਹੋਰ ਤੇਜੀ ਆਈ ਹੈ। ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (NPCI) ਨੇ ਪੇਮੈਂਟ ਲਈ ਹੁਣ ਪ੍ਰੋਸੇਸ ਟਾਈਮ ਨੂੰ ਘਟਾ ਕੇ 10 ਸੈਕਿੰਡ ਕਰ ਦਿੱਤਾ ਹੈ। UPI ਇਕ ਤਤਕਾਲ ਭੁਗਤਾਨ ਪ੍ਰਣਾਲੀ ਹੈ, ਜਿਸ ਨੂੰ ਐਨਪੀਸੀਆਈ ਨੇ ਮੋਬਾਇਲ ਫੋਨ ਰਾਹੀਂ ਬੈਂਕਾਂ ਵਿਚ ਲੈਣ ਦੇਣ ਦੀ ਸਹੂਲਤ ਲਈ ਵਿਕਸਿਤ ਕੀਤਾ ਹੈ। ਐਨਪੀਸੀਆਈ ਦੇ ਹੁਣ ਇਕ ਸਰਕੂਲਰ ਅਨੁਸਾਰ ਮਨੀ ਟਰਾਂਸਫਰ ਅਤੇ ਰਿਫੰਡ ਸਮੇਤ ਲੈਣ ਦੇਣ ਹੁਣ 30 ਸੈਕਿੰਡ ਦੀ ਥਾਂ 10 ਤੋਂ 15 ਸੈਕਿੰਡ ਵਿਚ ਪੂਰਾ ਹੋ ਜਾਵੇਗਾ। ਐਨਪੀਸੀਆਈ ਦੇ ਇਕ ਹੋਰ ਸਰਕੂਲਰ ਮੁਤਾਬਕ ਗ੍ਰਾਹਕ ਜਲਦ ਹੀ ਆਪਣੇ ਯੂਪੀਆਈ ਐਪ ਰਾਹੀਂ ਦਿਨ ਵਿੱਚ ਜ਼ਿਆਦਾ ਤੋਂ ਜ਼ਿਆਦਾ 50 ਵਾਰ ਆਪਣੇ ਖਾਤੇ ਦਾ ਬੈਲੈਂਸ ਚੈਕ ਕਰ ਸਕਣਗੇ। ਹਾਲਾਂਕਿ, ਹੁਣ ਵੀ ਇਕ ਦਿਨ ਵਿਚ ਬੈਲੈਂਸ ਚੈਕ ਕਰਨ ਲਈ ਕੋਈ ਸੀਮਾ ਨਹੀਂ ਹੈ।