ਕੋਲਕਾਤਾ, 17 ਜੂਨ, ਦੇਸ਼ ਕਲਿਕ ਬਿਊਰੋ :
San Francisco to Mumbai ਆ ਰਹੀ ਏਅਰ ਇੰਡੀਆ ਦੀ ਇੱਕ ਉਡਾਣ ਵਿੱਚ ਅੱਜ ਮੰਗਲਵਾਰ ਸਵੇਰੇ ਤਕਨੀਕੀ ਖਰਾਬੀ ਆ ਗਈ, ਜਿਸ ਕਾਰਨ ਯਾਤਰੀਆਂ ਨੂੰ ਕੋਲਕਾਤਾ ਹਵਾਈ ਅੱਡੇ ‘ਤੇ ਉਤਾਰਨਾ ਪਿਆ।
ਫਲਾਈਟ ਨੰਬਰ AI180 ਕੋਲਕਾਤਾ ਰਾਹੀਂ ਮੁੰਬਈ ਜਾ ਰਹੀ ਸੀ। ਬੋਇੰਗ 777-200LR (ਵਰਲਡਲਾਈਨਰ) ਜਹਾਜ਼ ਅੱਜ 17 ਜੂਨ ਨੂੰ ਸਵੇਰੇ 12:45 ਵਜੇ ਕੋਲਕਾਤਾ ਪਹੁੰਚਿਆ। ਇਸ ਨੂੰ ਮੁੰਬਈ ਲਈ ਵੱਡੇ ਤੜਕੇ 2:00 ਵਜੇ ਰਵਾਨਾ ਹੋਣਾ ਸੀ।
ਜਹਾਜ਼ ਦੇ ਖੱਬੇ ਇੰਜਣ ਵਿੱਚ ਤਕਨੀਕੀ ਖਰਾਬੀ ਕਾਰਨ ਉਡਾਣ ਭਰਨ ਵਿੱਚ ਦੇਰੀ ਹੋਈ। ਇਸ ਤੋਂ ਬਾਅਦ ਸਵੇਰੇ 5:20 ਵਜੇ ਦੇ ਕਰੀਬ ਕੈਪਟਨ ਨੇ ਯਾਤਰੀਆਂ ਨੂੰ ਜਹਾਜ਼ ‘ਚੋਂ ਉਤਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਹ ਫੈਸਲਾ ਉਡਾਣ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।

ਸੈਨ ਫਰਾਂਸਿਸਕੋ ਤੋਂ ਮੁੰਬਈ ਆ ਰਹੇ ਏਅਰ ਇੰਡੀਆ ਦੇ ਜਹਾਜ਼ ‘ਚ ਆਈ ਤਕਨੀਕੀ ਖਰਾਬੀ, ਯਾਤਰੀ ਉਤਾਰੇ
Published on: June 17, 2025 9:16 am