ਚੰਡੀਗੜ੍ਹ, 17 ਜੂਨ, ਦੇਸ਼ ਕਲਿੱਕ ਬਿਓਰੋ :
ਹਰਿਆਣਵੀਂ ਮਾਡਲ ਸ਼ੀਤਲ ਉਰਫ ਸਿੰਮੀ ਚੌਧਰੀ ਕਤਲ ਮਾਮਲੇ ਨੂੰ ਪੁਲਿਸ ਨੇ ਹੱਲ ਕਰ ਲਿਆ ਹੈ। ਸਿੰਮੀ ਚੌਧਰੀ ਦਾ ਕਤਲ ਕੋਈ ਹੋਰ ਨਹੀਂ ਉਸਦਾ ਬੁਆਏ ਫਰੈਂਡ ਹੀ ਨਿਕਲਿਆ ਹੈ। ਸਿੰਮੀ ਚੌਧਰੀ ਦਾ ਕਤਲ ਉਸਦਾ ਸ਼ਾਦੀਸ਼ੁਦਾ ਪ੍ਰੇਮੀ ਹੀ ਹੈ। ਹਰਿਆਣਾ ਪੁਲਿਸ ਨੇ ਸਿੰਮੀ ਚੌਧਰੀ ਕਤਲ ਕੇਸ ਦਾ ਖੁਲਾਸ਼ਾ ਕਰਦੇ ਹੋਏ ਹਰਿਆਣਾ ਮਾਡਲ ਦੇ ਸ਼ਾਦੀਸ਼ੁਦਾ ਪ੍ਰੇਮੀ ਸੁਨੀਲ ਨੂੰ ਗ੍ਰਿਫਤਾਰ ਕੀਤਾ ਹੈ। ਆਰੋਪੀ ਨੂੰ ਪੁਲਿਸ ਅੱਜ ਅਦਾਲਤ ਵਿੱਚ ਪੇਸ਼ ਕਰੇਗੀ। ਉਸ ਨੂੰ ਕੱਲ੍ਹ ਗ੍ਰਿਫਤਾਰ ਕੀਤਾ ਗਿਆ ਸੀ। ਫਿਲਹਾਲ ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ।
ਪਾਨੀਪਤ ਦੇ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਖਿਰੀ ਸਮੇਂ ਸ਼ੀਤਲ ਆਪਣੇ ਬੁਆਏਫਰੈਂਡ ਸੁਨੀਲ ਨਾਲ ਸੀ। ਪਾਨੀਪਤ ਦੀ ਨਹਿਰ ਵਿੱਚ ਸੁਨੀਲ ਦੀ ਗੱਡੀ ਬਰਾਮਦ ਹੋਈ ਸੀ। ਪੁਲਿਸ ਨੇ ਮੁਢਲੀ ਜਾਂਚ ਵਿੱਚ ਸ਼ੱਕ ਹੈ ਕਿ ਸੁਨੀਲ ਨੇ ਸਿੰਮੀ ਚੌਧਰੀ ਦਾ ਕਤਲ ਕੀਤਾ ਹੈ।