SHO ਜ਼ਖ਼ਮੀ, ਜਵਾਬੀ ਕਾਰਵਾਈ ਦੌਰਾਨ ਗੈਂਗਸਟਰ ਰਾਵਣ ਨੂੰ ਵੀ ਲੱਗੀ ਗੋਲ਼ੀ
ਖੰਨਾ, 18 ਜੂਨ, ਦੇਸ਼ ਕਲਿਕ ਬਿਊਰੋ :
ਖੰਨਾ ਵਿੱਚ ਅੱਜ ਬੁੱਧਵਾਰ ਸਵੇਰੇ 4 ਵਜੇ ਦੇ ਕਰੀਬ ਗੈਂਗਸਟਰ ਗਗਨਦੀਪ ਉਰਫ਼ ਰਾਵਣ ਨੇ ਪੁਲਿਸ ਹਿਰਾਸਤ ਵਿੱਚ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਉਸਨੂੰ ਖੰਨਾ ਦੇ ਪਿੰਡ ਭਾਟੀਆ ਨੇੜੇ ਇੱਕ ਸੁੰਨਸਾਨ ਜਗ੍ਹਾ ‘ਤੇ ਲੈ ਗਈ ਸੀ ਤਾਂ ਜੋ ਉਸਦੇ ਦੁਆਰਾ ਲੁਕਾਇਆ ਗਿਆ ਹਥਿਆਰ ਬਰਾਮਦ ਕੀਤਾ ਜਾ ਸਕੇ। ਗੈਂਗਸਟਰ ਨੇ ਜ਼ਮੀਨ ਵਿੱਚ ਲੁਕਾਇਆ ਹਥਿਆਰ ਕੱਢ ਕੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਇੱਕ ਦਰੱਖਤ ‘ਤੇ ਲੱਗੀ। ਪੁਲਿਸ ਨੇ ਵੀ ਗੋਲੀਆਂ ਚਲਾਈਆਂ ਅਤੇ ਗੋਲੀ ਗੈਂਗਸਟਰ ਦੀ ਲੱਤ ਵਿੱਚ ਲੱਗੀ, ਜਿਸਨੂੰ ਖੰਨਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਐੱਸਐੱਸਪੀ ਖੰਨਾ ਡਾ. ਜੋਤੀ ਯਾਦਵ ਨੇ ਦੱਸਿਆ ਕਿ 15 ਜੂਨ ਦੀ ਰਾਤ ਨੂੰ ਖੰਨਾ ਦੇ ਭਾਟੀਆ ਇਲਾਕੇ ਵਿੱਚ ਇੱਕ ਗੈਂਗਵਾਰ ਹੋਈ ਸੀ ਜਿਸ ਵਿੱਚ ਨਿਖਿਲ ਨਾਮ ਦਾ ਮੁਲਜ਼ਮ ਜ਼ਖਮੀ ਹੋ ਗਿਆ ਸੀ। ਉਸਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਸੀ। ਪੁਲਿਸ ਨੇ ਜਾਂਚ ਦੌਰਾਨ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਗਗਨਦੀਪ ਸਿੰਘ ਉਰਫ਼ ਰਾਵਣ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਗੈਂਗਵਾਰ ਵਿੱਚ ਵਰਤਿਆ ਗਿਆ ਹਥਿਆਰ ਕਿੱਥੇ ਲੁਕਾਇਆ ਸੀ। ਪੁਲਿਸ ਅੱਜ ਬੁੱਧਵਾਰ ਸਵੇਰੇ ਉਸ ਜਗ੍ਹਾ ‘ਤੇ ਲੁਕਾਇਆ ਹੋਇਆ ਹਥਿਆਰ ਬਰਾਮਦ ਕਰਨ ਗਈ, ਜਿੱਥੇ ਗੈਂਗਸਟਰ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ ਇੱਕ ਐਸਐਚਓ ਵੀ ਜ਼ਖਮੀ ਹੋ ਗਿਆ ਹੈ, ਜਿਸਨੂੰ ਖੰਨਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
