ਮਲਟੀਪਰਪਜ਼ ਕੇਡਰ ਫੀਮੇਲ ਵੱਲੋਂ ਮੰਗਾਂ ਨੂੰ ਲੈ ਕੇ ਡਾਇਰੈਕਟਰ ਸਿਹਤ ਸੇਵਾਵਾ ਅੱਗੇ ਰੋਸ ਪ੍ਰਦਰਸ਼ਨ 23 ਨੂੰ : ਮੂਨਕ, ਬਾਜਵਾ, ਅਰੋੜਾ

Published on: June 19, 2025 11:56 am

ਪੰਜਾਬ

ਚੰਡੀਗੜ੍ਹ, 19 ਜੂਨ, ਦੇਸ਼ ਕਲਿੱਕ ਬਿਓਰੋ :

ਸਿਹਤ ਵਿਭਾਗ ਦੇ ਵਿੱਚ ਕੰਮ ਕਰਦੀਆਂ ਮਲਟੀਪਰਪਜ ਫੀਮੇਲ ਕੇਡਰ ਵੱਲੋਂ ਆਪਣੀਆਂ ਮੰਗਾਂ ਦੇ ਹੱਲ ਲਈ ਡਾਇਰੈਕਟਰ ਦਫਤਰ ਸੈਕਟਰ 34 ਏ ਚੰਡੀਗੜ੍ਹ ਵਿਖੇ ਇੱਕ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਸ ਸਬੰਧੀ ਏ ਐਨ ਐਮ, ਐਲਐਚਵੀ ਯੂਨੀਅਨ ਪੰਜਾਬ ਦੇ ਸਰਪ੍ਰਸਤ ਜਸਵੀਰ ਕੌਰ ਮੂਨਕ, ਪ੍ਰਧਾਨ ਸੁਸਮਾ ਅਰੋੜਾ, ਸੂਬਾਈ ਆਗੂ ਮਨਜੀਤ ਕੌਰ ਬਾਜਵਾ, ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਮੰਗਵਾਲ, ਗੁਰਦੇਵ ਸਿੰਘ ਢਿੱਲੋਂ, ਸੂਬਾਈ ਆਗੂ ਰਾਜਿੰਦਰ ਕੌਰ ਢਿੱਲੋਂ ਰੇਸ਼ਮਾ ਰਾਣੀ, ਰਣਜੀਤ ਕੌਰ ਪਟਿਆਲਾ ਜ਼ਿਲ੍ਹਾ ਪ੍ਰਧਾਨ, ਕਵਿਤਾ ਸਮੇਤ ਹੋਰ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਉਨ੍ਹਾਂ ਦੀਆਂ ਮੰਗਾਂ ਦੇ ਹੱਲ ਨਹੀਂ ਕਰ ਰਿਹਾ ਜਿਸ ਕਾਰਨ ਮੁਲਾਜ਼ਮਾਂ ਵਿੱਚ ਵਿਆਪਕ ਰੋਸ ਹੈ ਇਸੇ ਰੋਸ ਦੇ ਮੱਦੇਨਜ਼ਰ ਇਹ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਡਾਇਰੈਕਟਰ ਸਿਹਤ ਸੇਵਾਵਾ ਪਰਿਵਾਰ ਭਲਾਈ ਨਾਲ ਵਾਰ ਵਾਰ ਮੀਟਿੰਗਾਂ ਕਰਕੇ ਵੀ ਮੰਗਾਂ ਦਾ ਹੱਲ ਨਹੀਂ ਹੋ ਰਿਹਾ। ਮੁੱਖ ਮੰਗਾਂ ਕੱਟੇ ਭੱਤੇ ਬਹਾਲ ਕਰਨ, ਸੀਨੀਅਰਤਾ ਸੂਚੀ ਵਿੱਚ ਸੋਧ ਅਤੇ ਪਦਉਨਤੀ ਤੁਰੰਤ ਕਰਨ, ਕੇਂਦਰੀ ਸਕੇਲ ਦੀ ਥਾਂ ਪੰਜਾਬ ਦੇ ਸਕੇਲ ਲਾਗੂ ਕਰਨਾ, ਮਾਨਯੋਗ ਹਾਈਕੋਰਟ ਦੇ ਹੁਕਮਾਂ ਉਤੇ ਬਰਾਬਰ ਤਨਖਾਹ ਦੇ ਫੈਸਲੇ ਨੂੰ ਲਾਗੂ ਕਰਨ ਸਮੇਤ ਮੁੱਖ ਮੰਗਾਂ ਲੰਮੇ ਸਮੇ ਲਟਕ ਰਹੀਆਂ ਹਨ। ਜਥੇਬੰਦੀ ਆਗੂਆਂ ਨੇ ਸਮੂਹ ਕੇਡਰ ਨੂੰ ਬੇਨਤੀ ਕੀਤੀ ਕਿ ਉਹ 23 ਜੂਨ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਚੰਡੀਗੜ੍ਹ ਪਹੁੰਚਣਗੀਆਂ।

 ਇਸ ਮੌਕੇ ਹੋਰ ਆਗੂ ਕਵਿਤਾ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਮਨਦੀਪ ਕੌਰ ਭਾਮ, ਕੁਲਦੀਪ ਕੌਰ ਰਣਜੀਤ ਬਾਗ਼, ਬਲਜਿੰਦਰ ਕੌਰ ਗੁਰਦਾਸਪੁਰ, ਹਰਜੀਤ ਕੌਰ ਬਟਾਲਾ, ਗੁਰਜੀਤ ਕੌਰ, ਪਰਮਿੰਦਰ ਕੌਰ, ਸੁਖਜਿੰਦਰ ਕੌਰ, ਰਾਜਵਿੰਦਰ ਕੌਰ ਕਲਾਂਨੌਰ, ਰਾਜ ਰਾਣੀ, ਕੁਲਦੀਪ ਕੌਰ, ਰੁਪਿੰਦਰਜੀਤ ਕੌਰ, ਤਲਵਿੰਦਰ ਕੌਰ ਧਿਆਨਪੁਰ, ਸਰਬਜੀਤ ਕੌਰ, ਰੰਜਨਾ ਸ਼ਰਮਾ ਫਤਹਿਗੜ੍ਹ ਚੂੜੀਆਂ, ਅਨੀਤਾ ਰਾਣੀ, ਕੁਲਵਿੰਦਰ ਕੌਰ ਬਹਿਰਾਮਪੁਰ,ਪਰਮਜੀਤ ਕੌਰ ਕਾਹਨੂੰਵਾਨ, ਕੁਲਵਿੰਦਰਜੀਤ ਕੌਰ ਭਾਮ, ਕੰਵਲਜੀਤ ਕੌਰ,ਰਜਵੰਤ ਕੌਰ ਨੁਸ਼ਹਿਰਾ ਮਝਾ ਸਿੰਘ, ਸ਼ਰਨਜੀਤ ਕੌਰ ਭੁੱਲਰ, ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਮੰਗਵਾਲ ਤੇ ਜਸਬੀਰ ਕੌਰ ਮੂਣਕ, ਗੁਰਦੇਵ ਕੌਰ ਸੂਬਾ ਆਗੂ, ਕਮਲਦੀਪ ਕੌਰ ਬਟਾਲਾ, ਮਲਕੀਤ ਕੌਰ ਭਾਮ ਆਦਿ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।