ਮੁੱਖ ਮੰਤਰੀ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਵਾਲੇ ਇਕ ਮੁਲਜ਼ਮ ਨੂੰ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕਰ ਲਿਆ ਹੈ। ਮੁੱਖ ਮੰਤਰੀ ਦੀ ਚਰਿੱਤਰ ਨੂੰ ਖਰਾਬ ਕਰਨ ਅਤੇ ਉਸਦੇ ਨੂੰ ਬਦਨਾਮ ਕਰਨ ਦੇ ਆਰੋਪ ਵਿੱਚ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਨਵੀਂ ਦਿੱਲੀ, 19 ਜੂਨ, ਦੇਸ਼ ਕਲਿੱਕ ਬਿਓਰੋ :
ਮੁੱਖ ਮੰਤਰੀ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਵਾਲੇ ਇਕ ਮੁਲਜ਼ਮ ਨੂੰ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕਰ ਲਿਆ ਹੈ। ਮੁੱਖ ਮੰਤਰੀ ਦੀ ਚਰਿੱਤਰ ਨੂੰ ਖਰਾਬ ਕਰਨ ਅਤੇ ਉਸਦੇ ਨੂੰ ਬਦਨਾਮ ਕਰਨ ਦੇ ਆਰੋਪ ਵਿੱਚ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁੱਖ ਮੰਤਰੀ ਮੋਹਨ ਚਰਨ ਮਾਝੀ ਦੀ ਇਕ ਏਆਈ (AI) ਨਾਲ ਤਿਆਰ ਕੀਤੀ ਅਸ਼ਲੀਲ ਅਤੇ ਮਾਰਫ ਕੀਤਾ ਗਿਆ ਵੀਡੀਓ ਫੇਸਬੁਕ ਉਤੇ ਪੋਸਟ ਕੀਤਾ ਸੀ। ਇਸ ਦੋਸ਼ ਵਿੱਚ ਉਡੀਸਾ ਕ੍ਰਾਈਮ ਬ੍ਰਾਂਚ ਨੇ ਰਾਏਗੜ੍ਹ ਜ਼ਿਲ੍ਹੇ ਤੋਂ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਦੀ ਪਹਿਚਾਣ ਕਿਸ਼ੋਰ ਕੌਸ਼ਲਿਆ ਵਜੋਂ ਹੋਈ ਹੈ।
ਕ੍ਰਾਈਮ ਬ੍ਰਾਂਚ ਮੁਤਾਬਕ ਇਕ ਨਾਗਰਿਕ ਨੇ ਇਸ ਇਤਰਾਜਯੋਗ ਵੀਡੀਓ ਦੀ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਅਨੁਸਾਰ ਵੀਡੀਓ ਜਾਣਬੁੱਝ ਕੇ ਬਣਾਈ ਗਈ ਹੈ, ਤਾਂ ਕਿ ਮੁੱਖ ਮੰਤਰੀ ਨੂੰ ਬਦਨਾਮ ਕੀਤਾ ਜਾ ਸਕੇ। ਸ਼ਿਕਾਇਤ ਕਰਤਾ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਵੀਡੀਓ ਔਰਤ ਦੀ ਗਰਿਮਾ ਨੂੰ ਠੇਸ ਪਹੁੰਚਾਉਣ ਵਾਲਾ ਹੈ। ਸ਼ਿਕਾਇਤ ਤੋਂ ਬਾਅਦ ਸਾਈਬਰ ਕਰਾਈਮ ਬ੍ਰਾਂਚ ਨੇ ਤੇਜੀ ਨਾਲ ਜਾਂਚ ਸ਼ੁਰੂ ਕੀਤੀ। ਜਾਂਚ ਦੇ ਆਧਾਰ ਉਤੇ ਫੇਸਬੁੱਕ ਦੇ ਪੈਰੇਂਟ ਕੰਪਨੀ ਮੇਟਾ ਨਾਲ ਸੰਪਰਕ ਕਰਕੇ ਵੀਡੀਓ ਨੂੰ ਹਟਾਉਣ ਦੀ ਮੰਗ ਕੀਤੀ ਗਈ। ਇਸ ਤੋਂ ਬਾਅਦ ਕੰਪਨੀ ਨੇ ਤੁਰੰਤ ਇੰਤਰਾਜਯੋਗ ਕੰਟੇਂਟ ਹਟਾ ਦਿੱਤਾ। ਜਾਂਚ ਦੌਰਾਨ ਆਰੋਪੀ ਦੀ ਪਹਿਚਾਣ ਕਿਸ਼ੋਰ ਕੌਸ਼ਲਿਆ ਵਜੋਂ ਹੋਈ। ਉਹ ਰਾਏਗੜ੍ਹ ਜ਼ਿਲ੍ਹੇ ਦੇ ਚਾਂਦਲੀ ਥਾਣਾ ਖੇਤਰ ਦੇ ਕੇੳਟਾਗੁਡਾ ਸਟੇਸ਼ਨ ਸਾਹਿ ਦਾ ਰਹਿਣ ਵਾਲਾ ਹੈ। ਮੁਲਜ਼ਮ ਨੂੰ ਕਈ ਧਾਰਾਵਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।