ਦਰਬਾਰ ਸਾਹਿਬ ਦਰਸ਼ਨ ਕਰਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਫੌਜੀ ਜਵਾਨ ਦੀ ਮੌਤ ਕਈ ਜ਼ਖ਼ਮੀ

ਪੰਜਾਬ

ਕਲਾਨੌਰ, 20 ਜੂਨ, ਦੇਸ਼ ਕਲਿਕ ਬਿਊਰੋ :
ਕਲਾਨੌਰ-ਬਟਾਲਾ ਮਾਰਗ ’ਤੇ ਪੈਂਦੇ ਪਿੰਡ ਭਾਗੋਵਾਲ ਨੇੜੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਛੁੱਟੀ ਆਏ ਫੌਜੀ ਮਹਿਕਦੀਪ ਸਿੰਘ (ਉਮਰ 24 ਸਾਲ) ਦੀ ਮੌਤ ਹੋ ਗਈ, ਜਦਕਿ ਉਸ ਦੀ ਮਾਂ, ਪਤਨੀ ਅਤੇ ਮਾਮੇ ਦਾ ਪੁੱਤ ਗੰਭੀਰ ਜ਼ਖ਼ਮੀ ਹੋ ਗਏ।
ਮਿਲੀ ਜਾਣਕਾਰੀ ਮੁਤਾਬਕ ਮਹਿਕਦੀਪ ਸਿੰਘ, ਜੋ ਕਿ ਭੰਗਵਾਂ ਪਿੰਡ ਦਾ ਨਿਵਾਸੀ ਸੀ, ਆਪਣੇ ਪਰਿਵਾਰ ਨਾਲ ਵਰਨਾ ਕਾਰ ਰਾਹੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਦਰਸ਼ਨ ਕਰਕੇ ਘਰ ਵਾਪਸ ਆ ਰਹੇ ਸਨ। ਰਸਤੇ ’ਚ ਭਾਗੋਵਾਲ ਨੇੜੇ ਪੈਟਰੋਲ ਪੰਪ ਕੋਲ ਇੱਕ ਦਰੱਖਤ ਤੋਂ ਸੁੱਕਾ ਟਹਿਣਾ ਅਚਾਨਕ ਟੁੱਟ ਕੇ ਸੜਕ ’ਤੇ ਡਿਗ ਪਿਆ। ਟਹਿਣੇ ਤੋਂ ਬਚਦੇ ਹੋਏ ਮਹਿਕਦੀਪ ਦੀ ਕਾਰ ਬੇਕਾਬੂ ਹੋ ਗਈ ਤੇ ਸਿੱਧੀ ਦਰੱਖਤਾਂ ਨਾਲ ਜਾ ਟਕਰਾਈ।
ਇਸ ਹਾਦਸੇ ’ਚ ਜਿੱਥੇ ਮਹਿਕਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਓਥੇ ਉਸ ਦੀ ਮਾਂ, ਪਤਨੀ ਜਤਿੰਦਰ ਕੌਰ ਅਤੇ ਮਾਮੇ ਦਾ ਪੁੱਤ ਭਰਾ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ।ਥਾਣਾ ਕਿਲ੍ਹਾ ਲਾਲ ਸਿੰਘ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ ਹੈ ਅਤੇ ਹਾਦਸੇ ਦੀ ਜਾਂਚ ਜਾਰੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।