ਅਟਾਰੀ, 21 ਜੂਨ, ਦੇਸ਼ ਕਲਿਕ ਬਿਊਰੋ :
11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਸੀਮਾ ਸੁਰੱਖਿਆ ਬਲ (BSF) ਨੇ ਅੱਜ ਸ਼ਨੀਵਾਰ ਨੂੰ ਸੰਯੁਕਤ ਚੈੱਕ ਪੋਸਟ (JCP) ਅਟਾਰੀ ਵਿਖੇ ਇੱਕ ਵਿਸ਼ਾਲ ਯੋਗਾ ਸਮਾਗਮ ਦਾ ਆਯੋਜਨ ਕੀਤਾ। ਇਸ ਸਾਲ ਯੋਗ ਦਿਵਸ ਦਾ ਵਿਸ਼ਾ “ਇੱਕ ਧਰਤੀ, ਇੱਕ ਸਿਹਤ ਲਈ ਯੋਗ” ਹੈ। ਇਸ ਸਮਾਗਮ ਵਿੱਚ BSF ਜਵਾਨਾਂ, ਸਰਹੱਦੀ ਪਿੰਡਾਂ ਦੇ ਨਾਗਰਿਕਾਂ, ਸਕੂਲੀ ਬੱਚਿਆਂ, ਮਸ਼ਹੂਰ ਖਿਡਾਰੀਆਂ ਅਤੇ ਪਦਮ ਪੁਰਸਕਾਰ ਜੇਤੂਆਂ ਨੇ ਹਿੱਸਾ ਲਿਆ।
BSF ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਅਤੁਲ ਫੁਲਜ਼ੇਲੇ, IPS ਨੇ ਇਸ ਵਿਸ਼ੇਸ਼ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਯੋਗ ਨੂੰ ਮਨੁੱਖਤਾ ਦੀ ਸਾਂਝੀ ਵਿਰਾਸਤ ਦੱਸਦਿਆਂ, ਉਨ੍ਹਾਂ ਕਿਹਾ ਕਿ “ਯੋਗ ਸਿਰਫ਼ ਇੱਕ ਕਸਰਤ ਨਹੀਂ ਹੈ, ਸਗੋਂ ਜੀਵਨ ਜਿਊਣ ਦੀ ਇੱਕ ਕਲਾ ਹੈ, ਜੋ ਸ਼ਾਂਤੀ, ਸਿਹਤ ਅਤੇ ਏਕਤਾ ਨੂੰ ਮਜ਼ਬੂਤ ਕਰਦੀ ਹੈ।”
