ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਆਊਟਸੋਰਸ ਵਰਕਰਜ ਯੂਨੀਅਨ ਦੀ ਬੋਰਡ ਦੇ ਮੁੱਖ ਕਾਰਜਕਾਰੀ ਅਫ਼ਸਰ ਨਾਲ ਮੀਟਿੰਗ

Published on: June 21, 2025 5:58 pm

Punjab

ਮੋਰਿੰਡਾ:  21 ਜੂਨ, ਭਟੋਆ 

 ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਆਊਟਸੋਰਸ ਵਰਕਰਜ ਯੂਨੀਅਨ ਵੱਲੋਂ 10 ਜੂਨ ਤੋਂ ਅਣਮਿੱਥੇ ਸਮੇਂ ਲਈ ਕੀਤੀ ਲਗਾਤਾਰ ਹੜਤਾਲ ਅਤੇ 21 ਜੂਨ ਤੋਂ ਸੀਵਰੇਜ਼ ਦੀਆਂ ਮੋਟਰਾਂ ਬੰਦ ਕਰਨ ਦੇ ਕੀਤੇ ਐਲਾਨ ਦੇ ਦਬਾਅ ਹੇਠ   ਬੋਰਡ ਦੇ ਮੁੱਖ ਕਾਰਜਕਾਰੀ ਅਫ਼ਸਰ ਵੱਲੋਂ  20 ਜੂਨ ਨੂੰ ਯੂਨੀਅਨ ਆਗੂਆਂ ਨਾਲ ਕੀਤੀ ਗਈ ਮੀਟਿੰਗ ਲੱਗਭੱਗ ਇੱਕ ਘੰਟਾ ਚੱਲਣ ਦੇ ਬਾਵਜੂਦ ਵੀ ਬੇਸਿੱਟਾ ਰਹੀ।

ਇਸ ਸਬੰਧੀ ਜਾਣਕਾਰੀ ਦਿੰਦਿਆ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਨਿਹੰਗ ਨੇ ਕੱਚੇ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਨੂੰ ਦੁਹਰਾਉਂਦਿਆਂ ਦੱਸਿਆ ਕਿ ਵਿਭਾਗ ਵਿਚ ਪਿਛਲੇ ਲੰਬੇ ਸਮੇਂ ਤੋਂ ਆਊਟਸੋਰਸ ਵਜੋ ਕੰਮ ਕਰਦੇ  ਮੁਲਾਜ਼ਮਾਂ ਨੂੰ ਵਿਭਾਗ ਵਿਚ ਮਰਜ਼ ਕਰਕੇ ਤੁਰੰਤ ਰੈਗੂਲਰ ਕੀਤਾ ਜਾਵੇ ।  1948 ਐਕਟ ਦੇ ਤਹਿਤ ਗੁਜ਼ਾਰੇ ਜੋਗੀ ਤਨਖਾਹ ਨਿਸ਼ਚਿਤ  ਕੀਤੀ ਜਾਵੇ ਅਤੇ  ਜੋ ਕੱਚੇ ਮੁਲਾਜ਼ਮ ਰਿਟਾਇਰਮੈਂਟ ਦੀ ਕਾਗਾਰ ਤੇ ਹਨ ਉਨ੍ਹਾਂ ਦੀ ਸੇਵਾ ਮੁਕਤੀ  ਦੀ ਉਮਰ 65 ਸਾਲ ਕੀਤੀ ਜਾਵੇ । ਉਨਾ ਦੱਸਿਆ ਕਿ 

 ਉਪਰੋਕਤ ਮੰਗਾਂ ਬਾਰੇ ਜਵਾਬ ਦਿੰਦਿਆਂ ਮੁੱਖ ਕਾਰਜਕਾਰੀ ਅਫ਼ਸਰ ਨੇ  ਮੰਗਾਂ ਨੂੰ  ਜਾਇਜ਼ ਦੱਸਿਆ  ਅਤੇ ਕਿਹਾ  ਕਿ 25 ਜੂਨ ਤੱਕ ਪੰਜਾਬ ਸਰਕਾਰ ਚੋਣ ਪ੍ਰਕਿਰਿਆ ਵਿੱਚ ਰੁੱਝੀ ਹੋਈ ਹੈ। ਜਿਸ ਤੋਂ ਬਾਅਦ ਯੂਨੀਅਨ ਦੀ  ਸਬ ਕਮੇਟੀ  ਨਾਲ ਮੀਟਿੰਗ ਕਰਵਾਈ ਜਾਵੇਗੀ। ਉਨਾ ਯੂਨੀਅਨ ਆਗੂਆਂ ਹੜਤਾਲ  ਖ਼ਤਮ ਕਰਕੇ ਆਪੋ ਆਪਣੇ ਕੰਮਾਂ ਤੇ ਪਰਤਣ ਲਈ ਕਿਹਾ । ਪਰੰਤੂ ਜਥੇਬੰਦੀ ਦੇ ਆਗੂਆਂ ਵੱਲੋ   ਸਬ ਕਮੇਟੀ ਨਾਲ ਮੀਟਿੰਗ ਕਰਵਾਉਣ  ਸਬੰਧੀ ਲਿਖਤੀ ਰੂਪ ਵਿੱਚ ਸੱਦਾ ਪੱਤਰ ਦੇਣ ਦੀ ਮੰਗ ਨੂੰ ਮੁੱਖ ਕਾਰਜਕਾਰੀ ਅਫ਼ਸਰ ਨੇ ਰੱਦ ਕਰ ਦਿੱਤਾ ।ਉਨਾ ਦੱਸਿਆ ਕਿ 

ਆਖਿਰ ਸਟੇਟ ਬਾਡੀ ਦੇ ਫੈਸਲੇ ਅਨੁਸਾਰ ਪੰਜਾਬ ਭਰ ਦੇ ਸੀਵਰੇਜ਼ ਕਾਮੇ 25 ਜੂਨ ਤੱਕ ਸੀਵਰੇਜ਼ ਦੀਆਂ ਮੋਟਰਾਂ ਬੰਦ ਕਰਨ ਦੇ ਸੰਘਰਸ਼ ਨੂੰ ਮੁਲਤਵੀ  ਕਰਕੇ ਆਪੋ ਆਪਣੀਆਂ ਬ੍ਰਾਂਚਾਂ ਦੇ ਵਿੱਚ ਲਗਾਤਾਰ ਧਰਨੇ ਤੇ ਬੈਠਣਗੇ। ਆਗੂਆਂ ਨੇ ਕਿਹਾ ਕਿ  25 ਜੂਨ ਤੱਕ ਅਣਮਿੱਥੇ ਸਮੇਂ ਦੀ ਲਗਾਤਾਰ ਹੜਤਾਲ ਤੋਂ ਬਾਅਦ ਜੇਕਰ ਮੁੱਖ ਕਾਰਜਕਾਰੀ ਅਫ਼ਸਰ ਦੇ ਜ਼ੁਬਾਨੀ ਕਹਿਣ ਅਨੁਸਾਰ  ਸਬ ਕਮੇਟੀ ਨਾਲ ਮੀਟਿੰਗ ਕਰਵਾ ਕੇ ਉਪਰੋਕਤ ਮੰਗਾਂ ਦਾ ਮੁਕੰਮਲ ਤੌਰ ਤੇ ਹੱਲ ਨਹੀਂ ਕਰਵਾਇਆ ਜਾਂਦਾ ਤਾਂ ਜਥੇਬੰਦੀ ਵੱਲੋਂ ਕਿਸੇ ਵੀ ਤਰ੍ਹਾਂ ਦਾ  ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ  ।ਜਿਸ ਵਿੱਚ ਸਮੂਹ ਵਰਕਰਾਂ ਦੇ ਬੱਚੇ ਅਤੇ ਪਰਿਵਾਰ ਵੀ  ਸ਼ਾਮਿਲ ਹੋਣਗੇ। ਆਗੂਆਂ ਨੇ ਕਿਹਾ ਕਿ ਜੇਕਰ ਇਸ ਸੰਘਰਸ਼ ਦੌਰਾਨ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਬੰਧਤ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਮੰਡੇਰ, ਮੀਤ ਪ੍ਰਧਾਨ ਅਮਿਤ ਕੁਮਾਰ ਸਮਾਣਾ, ਜਨਰਲ ਸਕੱਤਰ ਜਗਵੀਰ ਸਿੰਘ, ਸਹਾਇਕ ਸਕੱਤਰ ਮਿਲਖਾ ਸਿੰਘ ਬਰਨਾਲਾ, ਪ੍ਰੈਸ ਸਕੱਤਰ ਨਰਿੰਦਰ ਕੁਮਾਰ ਸ਼ਰਮਾ, ਬੀਰ ਸਿੰਘ ਬਰੇਟਾ, ਵਿਨੋਦ ਕੁਮਾਰ ਬਰਨਾਲਾ, ਸੁਖਜੀਵਨ ਸਿੰਘ ਸਰਦੂਲਗੜ੍ਹ, ਗੋਗੀ ਭੀਖੀ, ਗੁਰਜੰਟ ਸਿੰਘ ਉਗਰਾਹਾਂ, ਜਗਤਾਰ ਸਿੰਘ ਬਠਿੰਡਾ, ਅਵਤਾਰ ਸਿੰਘ, ਸੰਦੀਪ ਸਿੰਘ, ਲਖਵਿੰਦਰ ਸਿੰਘ,ਨਰੇਸ਼ ਕੁਮਾਰ ਰਾਜਪੁਰਾ, ਰੂਪ ਸਿੰਘ, ਅਮਰੀਕ ਸਿੰਘ 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।