ਲੁਧਿਆਣਾ, 21 ਜੂਨ, ਦੇਸ਼ ਕਲਿੱਕ ਬਿਓਰੋ :
ਨਹਿਰ ਵਿਚ ਨਹਾਉਂਦੇ ਸਮੇਂ ਇਕ ਵੱਡਾ ਹਾਦਸਾ ਵਾਪਰ ਗਿਆ ਜਦੋਂ 8 ਬੱਚੇ ਡੁੱਬ ਗਏ। ਸਿੰਧਵਾਂ ਕਨਾਲ ਨਹਿਰ ਦੇ ਕੰਢੇ ਉਤੇ ਬੰਨੀ ਤਾਰ ਟੁੱਟਣ ਕਾਰਨ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ਵਿੱਚ 4 ਬੱਚਿਆਂ ਨੇ ਖੁਦ ਨੂੰ ਬਚਾ ਲਿਆ, ਜਦੋਂ ਕਿ 4 ਬੱਚੇ ਪਾਣੀ ਵਿੱਚ ਲਾਪਤਾ ਹੋ ਗਏ। ਬੀਤੇ ਸ਼ਾਮ ਨੂੰ 2 ਬੱਚਿਆਂ ਦੀ ਲਾਸ਼ ਮਿਲ ਗਈ ਹੈ, ਜਦੋਂ ਕਿ 2 ਅਜੇ ਵੀ ਲਾਪਤਾ ਹਨ। ਲਾਪਤਾ ਬੱਚਿਆਂ ਦਾ ਅਜੇ ਤੱਕ ਕੋਈ ਪਤਾ ਨਹੀਂ ਚਲਿਆ। ਮ੍ਰਿਤਕ ਬੱਚਿਆਂ ਦੀ ਪਹਿਚਾਣ ਪ੍ਰਕਾਸ਼ ਅਤੇ ਮੋਲੂ ਉਰਫ ਸਾਹਿਲ ਵਜੋਂ ਹੋਈ ਹੈ। ਜਦੋਂ ਕਿ ਮਨੀਸ਼ ਅਤੇ ਗੋਲੂ ਅਜੇ ਲਾਪਤਾ ਹਨ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿ ਮੌਕੇ ਉਤੇ ਪਹੁੰਚ ਗਈ ਬਚਾਅ ਕਾਰਜ ਜਾਰੀ ਹਨ।