ਚੰਡੀਗੜ੍ਹ, 22 ਜੂਨ, ਦੇਸ਼ ਕਲਿੱਕ ਬਿਓਰੋ :
ਪੰਜਾਬ ਤੋਂ ਆਪਣੇ ਚੰਗੇ ਭਵਿੱਖ ਦੇ ਲਈ ਕੈਨੇਡਾ ਗਏ ਨੌਜਵਾਨ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਮਲੇਰਕੋਟਲਾ ਦੇ ਪਿੰਡ ਬੀੜ ਅਹਿਮਦਾਬਾਦ ਦੇ ਰਹਿਣ ਵਾਲੇ 29 ਸਾਲਾ ਨੌਜਵਾਨ ਹਰਮਨਜੋਤ ਸਿੰਘ ਨੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਚੰਗੇ ਭਵਿੱਖ ਲਈ ਉਸ ਨੂੰ ਕੈਨੇਡਾ ਭੇਜਿਆ ਗਿਆ ਸੀ। ਕੈਨੇਡਾ ਵਿੱਚ ਪੜ੍ਹਾਈ ਦੌਰਾਨ ਉਹ ਮਾਨਸਿਕ ਤਣਾਅ ਵਿੱਚ ਰਹਿੰਦਾ ਸੀ। ਉਹ ਇਕੱਲਾਪਣ ਮਹਿਸੂਸ ਕਰਦਾ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਸੀ। ਉਨ੍ਹਾਂ ਦੱਸਿਆ ਕਿ ਉਹ ਫੋਨ ਉਤੇ ਇਹ ਕਹਿੰਦਾ ਰਹਿੰਦਾ ਸੀ ਕਿ ਪੰਜਾਬ ਤੋਂ ਕਿਸੇ ਨੂੰ ਕੈਨੇਡਾ ਨਹੀਂ ਆਉਣਾ ਚਾਹੀਦਾ। ਹਰਮਨ ਨੂੰ ਉਸਦੇ ਦੋਸਤਾਂ ਨੇ ਕਮਰੇ ਵਿੱਚ ਮ੍ਰਿਤਕ ਦੇਖਿਆ ਤੇ ਇਸ ਸਬੰਧੀ ਕੈਨੇਡਾ ਪੁਲਿਸ ਨੂੰ ਜਾਣਕਾਰੀ ਦਿੱਤੀ। ਪਰਿਵਾਰ ਵੱਲੋਂ ਭਾਰਤ ਸਰਕਾਰ ਤੇ ਹੋਰ ਸੰਸਥਾਂ ਤੋਂ ਮੰਗ ਕੀਤੀ ਕਿ ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਮਦਦ ਕੀਤੀ ਜਾਵੇ।