ਸੇਮੀ ਫਾਈਨਲ ਜਿੱਤ ਲਿਆ, ਹੁਣ ਫਾਈਨਲ ਵੀ ਜਿੱਤਾਂਗੇ : ਸਿਸੋਦੀਆ

Published on: June 23, 2025 3:25 pm

ਪੰਜਾਬ

ਚੰਡੀਗੜ੍ਹ, 23 ਜੂਨ, ਦੇਸ਼ ਕਲਿੱਕ ਬਿਓਰੋ :

ਅੱਜ ਜ਼ਿਮਨੀ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆਂ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਦੀ ਪੱਛਮੀ ਜ਼ਿਮਨੀ ਚੋਣ ਨੂੰ ਸੇਮੀ ਫਾਈਨਲ ਕਿਹਾ ਜਾ ਰਿਹਾ ਸੀ, ਸੇਮੀ ਫਾਈਨਲ ਜਿੱਤ ਲਿਆ ਹੈ  ਹੁਣ ਫਾਈਨਲ ਵੀ ਜਿੱਤਾਂਗੇ। ਸਿਸੋਦੀਆ ਨੇ ਕਿਹਾ ਵਿਰੋਧੀ ਲੋਕ ਲੁਧਿਆਣਾ ਦੀ ਉਪ ਚੋਣ ਨੂੰ ਸੇਮੀ ਫਾਈਲ ਦਸ ਰਹੇ ਸਨ। ‘ਆਪ’ ਨੇ ਸੇਮੀ ਫਾਈਨਲ ਜਿੱਤ ਲਿਆ ਹੈ ਅਤੇ ਹੁਣ ਭਗਵੰਤ ਮਾਨ ਦੀ ਅਗਾਵਈ ਵਿੱਚ ਫਾਈਨਲ ਵੀ ਜਿੱਤਾਂਗੇ। ਉਨ੍ਹਾਂ ਕਿਹਾ ਕਿ ਜਿੱਤ ਆਮ ਆਦਮੀ ਪਾਰਟੀ ਦੇ ਕੰਮ ਦੀ ਰਾਜਨੀਤੀ ਦੀ ਜਿੱਤ ਹੈ।

ਉਨ੍ਹਾਂ ਗੁਜਰਾਤ ਦੀ ਵਿਧਾਨ ਸਭਾ ਸੀਟ ਵਿਸਾਵਦਾਰ ਤੋਂ ਜੇਤੂ ਰਹੇ ‘ਆਪ’ ਦੇ ਉਮੀਦਵਾਰ ਗੋਪਾਲ ਇਟਾਲੀਆ ਨੂੰ ਵਧਾਈ ਦਿੰਦੇ ਹੋਏ ਕਿਹਾ ਉਹ ਸ਼ੇਰ ਹਨ ਜੋ ਹੁਣ ਗੁਜਰਾਤ ਦੀ ਵਿਧਾਨ ਸਭਾ ਵਿਚ ਦਿਹਾੜਨਗੇ ਅਤੇ ਸਿੱਖਿਆ, ਸਿਹਤ ਅਤੇ ਕਿਸਾਨਾਂ ਦੇ ਮੁੱਦੇ ਚੁੱਕਣਗੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।