ਮੁਲਾਜ਼ਮਾਂ ਲਈ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ Unified Pension Scheme ਸਬੰਧੀ ਇਕ ਵੱਡਾ ਫੈਸਲਾ ਕੀਤਾ ਗਿਆ ਹੈ।
ਨਵੀਂ ਦਿੱਲੀ, 23 ਜੂਨ, ਦੇਸ਼ ਕਲਿੱਕ ਬਿਓਰੋ :
ਮੁਲਾਜ਼ਮਾਂ ਲਈ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ Unified Pension Scheme ਸਬੰਧੀ ਇਕ ਵੱਡਾ ਫੈਸਲਾ ਕੀਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਯੋਗ ਕਰਮਚਾਰੀਆਂ ਲਈ UPS ਨੂੰ ਵਿੱਤ ਵਿਭਾਗ, ਭਾਰਤ ਸਰਕਾਰ ਵੱਲੋਂ ਨੋਟੀਫਿਕੇਸ਼ਨ 24 ਜਨਵਰੀ 2025 ਨੂੰ ਜਾਰੀ ਕੀਤਾ ਗਿਆ ਸੀ।
ਇਸ ਢਾਂਚੇ ਨੂੰ ਲਾਗੂ ਕਰਨ ਲਈ, ਪੀਐਫਆਰਡੀਏ ਨੇ 19 ਮਾਰਚ 2025 ਨੂੰ ਪੀਐਫਆਰਡੀਏ (ਐਨਪੀਐਸ ਦੇ ਤਹਿਤ ਯੂਪੀਐਸ ਦਾ ਲਾਗੂ) ਵਿਨਿਯਮ 2025 ਨੋਟੀਫਿਕੇਸ਼ਨ ਜਾਰੀ ਕੀਤਾ।
ਨਿਯਮਾਂ ਅਨੁਸਾਰ, ਮੌਜੂਦਾ ਯੋਗ ਕਰਮਚਾਰੀਆਂ, ਪਹਿਲਾਂ ਸੇਵਾ ਮੁਕਤ ਕਰਮਚਾਰੀਆਂ ਦੇ ਕਾਨੂੰਨੀ ਰੂਪ ਤੋਂ ਵਿਵਾਹਿਤ ਜੀਵਨ ਸਾਥੀਆਂ ਨੂੰ ਯੋਜਨਾ ਤਹਿਤ ਆਪਣਾ ਵਿਕਲਪ ਚੁਣਨ ਲਈ ਤਿੰਨ ਮਹੀਨੇ ਮਤਲਬ 30 ਜੂਨ 2025 ਤੱਕ ਦਾ ਸਮਾਂ ਦਿੱਤਾ ਗਿਆ ਸੀ।
ਕਟ ਆਫ ਮਿਤੀ ਨੂੰ ਅੱਗੇ ਵਧਾਉਣ ਦੀ ਅਪੀਲ ਨੂੰ ਲੈ ਕੇ ਵੱਖ ਵੱਖ ਹਿੱਤਧਾਰਕਾਂ ਤੋਂ ਪ੍ਰਾਪਤ ਅਰਜ਼ੀਆਂ ਦੇ ਮੱਦੇਨਜ਼ਰ, ਭਾਰਤ ਸਰਕਾਰ ਨੇ ਮੌਜੂਦਾ ਯੋਗ ਕਰਮਚਾਰੀਆਂ ਲਈ ਯੂਪੀਐਸ ਦਾ ਵਿਕਲਪ ਚੁਣਨ ਲਈ ਕਟ ਆਫ ਮਿਤੀ ਨੂੰ ਤਿੰਨ ਮਹੀਨਿਆਂ 30 ਸਤੰਬਰ 2025 ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।