ਚੰਡੀਗੜ੍ਹ: 23 ਜੂਨ, ਦੇਸ਼ ਕਲਿੱਕ ਬਿਓਰੋ
ਪੰਜਾਬ ਮੰਤਰੀ ਮੰਡਲ ਵਿੱਚ ਕੁਝ ਨਵੇਂ ਮੰਤਰੀ ਲਏ ਜਾਣ ਦੀ ਚਰਚਾ ਜ਼ੋਰਾਂ ‘ਤੇ ਹੈ। ਅੱਜ ਲੁਧਿਆਣਾ ਪੱਛਮੀ ਸੀਟ ‘ਤੇ ਜਿੱਤੇ ਸ੍ਰੀ ਸੰਜਾਵ ਅਰੋੜਾ ਅਤੇ ਮਾਝੇ ਤੋਂ ਇੱਕ ਮੰਤਰੀ ਨੂੰ ਲਏ ਜਾਣ ਦੇ ਚਰਚੇ ਜ਼ੋਰਾਂ ‘ਤੇ ਹਨ। ਇਹ ਵੀ ਚਰਚਾ ਹੈ ਕਿ ਕੁਝ ਮੰਤਰੀਆਂ ਦੇ ਵਿਭਾਗਾਂ ਵਿੱਚ ਵੀ ਫੇਰ ਬਦਲ ਕੀਤੇ ਜਾਣ ਦੀ ਸੰਭਾਵਨਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਤੋਂ ਕੱਲ੍ਹ ਸ਼ਾਮ 5.30 ਵਜੇ ਦਾ ਸਮਾਂ ਲਿਆ ਹੈ।
