10ਵੀਂ ਕਲਾਸ ਵਿੱਚ ਪੜ੍ਹਦੀ ਇਕ ਨਾਬਾਲਗ ਲੜਕੀ ਵੱਲੋਂ ਆਪਣੀ ਮਾਂ ਦਾ ਕਤਲ ਕੀਤੇ ਜਾਣ ਦੀ ਸਨਸਨੀਖੇਜ਼ ਖਬਰ ਸਾਹਮਣੇ ਆਈ ਹੈ। 16 ਸਾਲਾ ਲੜਕੀ ਨੇ ਆਪਣੇ ਪ੍ਰੇਮੀ ਨਾਲ ਮਿਲਕੇ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਨਵੀਂ ਦਿੱਲੀ, 24 ਜੂਨ, ਦੇਸ਼ ਕਲਿੱਕ ਬਿਓਰੋ :
10ਵੀਂ ਕਲਾਸ ਵਿੱਚ ਪੜ੍ਹਦੀ ਇਕ ਨਾਬਾਲਗ ਲੜਕੀ ਵੱਲੋਂ ਆਪਣੀ ਮਾਂ ਦਾ ਕਤਲ ਕੀਤੇ ਜਾਣ ਦੀ ਸਨਸਨੀਖੇਜ਼ ਖਬਰ ਸਾਹਮਣੇ ਆਈ ਹੈ। 16 ਸਾਲਾ ਲੜਕੀ ਨੇ ਆਪਣੇ ਪ੍ਰੇਮੀ ਨਾਲ ਮਿਲਕੇ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਖਬਰ ਹੈਦਾਰਾਬਾਦ ਦੇ ਖੇਤਰ ਜੀਡੀਮੇਟਲਾ ਦੀ ਹੈ। ਮਿਲੀ ਜਾਣਕਾਰੀ ਅਨੁਸਾਰ ਧੀ ਨੇ ਆਪਣੀ 39 ਸਾਲਾ ਮਾਂ ਦਾ ਕਤਲ ਕੀਤਾ ਹੈ। ਇਹ ਘਟਨਾ ਨੂੰ ਅੰਜ਼ਾਮ ਲੜਕੀ ਨੇ ਆਪਣੇ ਪ੍ਰੇਮੀ ਅਤੇ ਉਸਦੇ ਛੋਟੇ ਭਰਾ ਨਾਲ ਮਿਲ ਕੇ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਖ਼ਬਰਾਂ ਅਨੁਸਾਰ ਜੀਦੀਮੇਟਲਾ ਪੁਲਿਸ ਥਾਣਾ ਖੇਤਰ ਵਿੱਚ ਵਾਪਰੀ। ਜਦੋਂ ਲੜਕੀ ਦੀ ਮਾਂ ਅੰਜ਼ਲੀ ਆਪਣੇ ਘਰ ਵਿੱਚ ਪੂਜਾ ਕਰ ਰਹੀ ਸੀ, ਤਾਂ ਤਿੰਨਾਂ ਨੇ ਕਥਿਤ ਤੌਰ ਉਤੇ ਗਲਾ ਘੋਟ ਕੇ ਉਸਦਾ ਕਤਲ ਕਰ ਦਿੱਤਾ।
ਮ੍ਰਿਤਕ ਅੰਜ਼ਲੀ ਦੀ ਭੈਣ ਨੇ ਕਿਹਾ ਕਿ ਸ਼ੁਰੂਆਤੀ ਗਲਾ ਘੋਟਣ ਨਾਲ ਉਸਦੀ ਮੌਤ ਨਹੀਂ ਹੋਈ ਸੀ, ਪ੍ਰੰਤੂ ਧੀ ਨੇ ਆਪਣੇ ਬੁਆਏਫਰੈਂਡ ਅਤੇ ਉਸਦੇ ਭਾਈ ਨੂੰ ਵਾਪਸ ਬੁਲਾਇਆ, ਤਾਂ ਕਿ ਇਹ ਯਕੀਨੀ ਹੋ ਸਕੇ ਕੇ ਉਸਦੀ ਮਾਂ ਮਰ ਚੁੱਕੀ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।