ਸ਼ਰਮਨਾਕ : ਗਊ ਤਸਕਰੀ ਦੇ ਸ਼ੱਕ ‘ਚ ਦਲਿਤ ਨੌਜਵਾਨਾਂ ਦੇ ਅੱਧੇ ਸਿਰ ਮੁੰਨ ਕੇ ਘਾਹ ਖੁਆਇਆ, ਨਾਲੀ ਦਾ ਪਾਣੀ ਪਿਲਾਇਆ

Published on: June 24, 2025 8:52 am

ਰਾਸ਼ਟਰੀ


ਭੁਵਨੇਸ਼ਵਰ, 24 ਜੂਨ, ਦੇਸ਼ ਕਲਿਕ ਬਿਊਰੋ :
ਗਊ ਤਸਕਰੀ ਦੇ ਸ਼ੱਕ ਵਿੱਚ ਦੋ ਦਲਿਤ ਨੌਜਵਾਨਾਂ (Dalit youths) ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਉਨ੍ਹਾਂ ਦੇ ਅੱਧੇ ਸਿਰ ਮੁੰਨ ਦਿੱਤੇ ਗਏ। ਉਨ੍ਹਾਂ ਨੂੰ ਗੋਡਿਆਂ ਭਾਰ ਰੀਂਗਣ, ਘਾਹ ਖਾਣ ਅਤੇ ਨਾਲੀ ਦਾ ਪਾਣੀ ਪੀਣ ਲਈ ਮਜਬੂਰ ਕੀਤਾ ਗਿਆ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਓਡੀਸ਼ਾ ਦੇ ਗੰਜਮ ਜ਼ਿਲ੍ਹੇ ਦੇ ਖਾਰੀਗੁਮਾ ਪਿੰਡ ਵਿੱਚ ਵਾਪਰੀ। ਜਿਸਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਪੁਲਿਸ ਦੇ ਅਨੁਸਾਰ, ਪੀੜਤ ਬਾਬੂਲਾ ਨਾਇਕ ਅਤੇ ਬੁੱਲੂ ਨਾਇਕ, ਜੋ ਸਿੰਗੀਪੁਰ ਪਿੰਡ ਦੇ ਵਸਨੀਕ ਹਨ, ਹਰੀਪੁਰ ਤੋਂ ਦੋ ਗਾਵਾਂ ਅਤੇ ਇੱਕ ਵੱਛੇ ਨੂੰ ਆਪਣੇ ਪਿੰਡ ਲੈ ਜਾ ਰਹੇ ਸਨ। ਖਾਰੀਗੁਮਾ ਪਿੰਡ ਵਿੱਚ ਅਖੌਤੀ ਗਊ-ਰੱਖਿਅਕਾਂ ਨੇ ਉਨ੍ਹਾਂ ਨੂੰ ਰੋਕਿਆ।
ਭੀੜ ਨੇ ਉਨ੍ਹਾਂ ਤੋਂ 30 ਹਜ਼ਾਰ ਰੁਪਏ ਦੀ ਮੰਗ ਕੀਤੀ। ਜਦੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ। ਉਨ੍ਹਾਂ ਨੂੰ ਇੱਕ ਨਾਈ ਕੋਲ ਲਿਜਾਇਆ ਗਿਆ ਅਤੇ ਉਨ੍ਹਾਂ ਦੇ ਅੱਧੇ ਸਿਰ ਮੁੰਨ ਦਿੱਤੇ ਗਏ। ਉਨ੍ਹਾਂ ਨੂੰ 1 ਕਿਲੋਮੀਟਰ ਤੱਕ ਗੋਡਿਆਂ ਭਾਰ ਰੇਂਗਣ ਲਈ ਮਜਬੂਰ ਕੀਤਾ ਗਿਆ। ਉਨ੍ਹਾਂ ਨੂੰ ਘਾਹ ਖੁਆਇਆ ਗਿਆ। ਉਨ੍ਹਾਂ ਨੂੰ ਨਾਲੀ ਦਾ ਪਾਣੀ ਪੀਣ ਲਈ ਮਜਬੂਰ ਕੀਤਾ ਗਿਆ।
ਮਾਮਲੇ ਵਿੱਚ ਸ਼ਿਕਾਇਤ ਮਿਲਣ ‘ਤੇ ਪੁਲਿਸ ਹਰਕਤ ਵਿੱਚ ਆਈ। ਧਾਰਕੋਟ ਥਾਣੇ ਵਿੱਚ ਮੁਲਜ਼ਮਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਹੁਣ ਤੱਕ 6 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਬਾਕੀਆਂ ਦੀ ਭਾਲ ਜਾਰੀ ਹੈ। ਗੰਜਮ ਦੇ ਐਸਪੀ ਸੁਵੇਂਦੂ ਕੁਮਾਰ ਪਾਤਰਾ ਨੇ ਪੁਸ਼ਟੀ ਕੀਤੀ ਹੈ ਕਿ ਜਾਂਚ ਚੱਲ ਰਹੀ ਹੈ। Dalit youths ਦਾ ਇਲਾਜ ਧਾਰਕੋਟ ਕਮਿਊਨਿਟੀ ਹੈਲਥ ਸੈਂਟਰ ਵਿੱਚ ਕੀਤਾ ਗਿਆ। ਸ਼ੁਰੂਆਤੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਹਮਲਾਵਰਾਂ ਦਾ ਉਦੇਸ਼ ਗਊ ਰੱਖਿਆ ਨਹੀਂ ਸਗੋਂ ਜਬਰੀ ਵਸੂਲੀ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।