ਚੰਡੀਗੜ੍ਹ, 24 ਜੂਨ, ਦੇਸ਼ ਕਲਿੱਕ ਬਿਓਰੋ :
ਸਿੱਖਿਆ ਵਿਭਾਗ ਵੱਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਨੂੰ ਲੈ ਕੇ ਇਕ ਅਹਿਮ ਪੱਤਰ ਜਾਰੀ ਕੀਤਾ ਗਿਆ ਹੈ। ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਕ ਬੈਂਕ ਦੇ ਖਾਤਿਆਂ ਵਿੱਚ ਤਨਖਾਹ ਨਹੀਂ ਪਾਈ ਜਾਵੇਗੀ। ਪੱਤਰ ਵਿੱਚ ਕਿਹਾ ਗਿਆ ਹੈ ਕਿ ਜਿੰਨਾਂ ਅਧਿਕਾਰੀਆਂ, ਕਰਮਚਾਰੀਆਂ ਦੇ ਸੈਲਰੀ ਖਾਤੇ ਐਚਡੀਐਫਸੀ ਬੈਂਕ ਵਿੱਚ ਚਲ ਰਹੇ ਹਨ ਇਨ੍ਹਾਂ ਖਾਤਿਆਂ ਵਿੱਚ ਤਨਖਾਹ ਟਰਾਂਸਫਰ ਨਹੀਂ ਕੀਤੀ ਜਾਵੇਗੀ। ਸਰਕਾਰ ਵੱਲੋਂ ਜਾਰੀ ਬੈਂਕਾਂ ਦੀ ਸੂਚੀ ਅਨੁਸਾਰ ਕਿਸੇ ਵੀ ਦੂਜੇ ਬੈਂਕ ਦਾ ਖਾਤਾ IHRMS ਪੋਰਟਲ ਉਤੇ ਅਪਡੇਟ ਕਰਨਾ ਯਕੀਨੀ ਬਣਾਇਆ ਜਾਵੇ।
