ਉਪਲੱਭਧੀ : ਤਿੰਨ ਹੋਰ ਯਾਤਰੀਆਂ ਨਾਲ Shubhanshu Shukla ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਹੋਏ ਰਵਾਨਾ

ਰਾਸ਼ਟਰੀ

ਉਪਲੱਭਧੀ : ਤਿੰਨ ਹੋਰ ਯਾਤਰੀਆਂ ਨਾਲ ਸ਼ੁਭਾਂਸ਼ੂ ਸ਼ੁਕਲਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਹੋਏ ਰਵਾਨਾ
ਫ਼ਲੋਰੀਡਾ, 25 ਜੂਨ, ਦੇਸ਼ ਕਲਿਕ ਬਿਊਰੋ :
ਭਾਰਤੀ ਪੁਲਾੜ ਯਾਤਰੀ Shubhanshu Shukla ਅੱਜ 25 ਜੂਨ ਨੂੰ ਐਕਸੀਅਮ ਮਿਸ਼ਨ 4 ਤਹਿਤ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਰਵਾਨਾ ਹੋਏ। ਉਨ੍ਹਾਂ ਨਾਲ ਤਿੰਨ ਹੋਰ ਪੁਲਾੜ ਯਾਤਰੀ ਵੀ ਪੁਲਾੜ ਸਟੇਸ਼ਨ ਜਾ ਰਹੇ ਹਨ।
ਇਹ ਮਿਸ਼ਨ ਫਲੋਰੀਡਾ ਦੇ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਭਾਰਤੀ ਸਮੇਂ ਅਨੁਸਾਰ ਦੁਪਹਿਰ 12:00 ਵਜੇ ਲਾਂਚ ਕੀਤਾ ਗਿਆ। ਸਾਰੇ ਪੁਲਾੜ ਯਾਤਰੀਆਂ ਨੇ ਸਪੇਸਐਕਸ ਦੇ ਫਾਲਕਨ-9 ਰਾਕੇਟ ਨਾਲ ਜੁੜੇ ਡ੍ਰੈਗਨ ਕੈਪਸੂਲ ਵਿੱਚ ਉਡਾਣ ਭਰੀ। ਡ੍ਰੈਗਨ ਪੁਲਾੜ ਯਾਨ 26 ਜੂਨ ਨੂੰ ਸ਼ਾਮ 04:30 ਵਜੇ ਲਗਭਗ 28.5 ਘੰਟਿਆਂ ਬਾਅਦ ਆਈਐਸਐਸ ਨਾਲ ਜੁੜ ਜਾਵੇਗਾ।

ਅਮਰੀਕੀ ਪੁਲਾੜ ਏਜੰਸੀ ਨਾਸਾ ਅਤੇ ਭਾਰਤੀ ਏਜੰਸੀ ਇਸਰੋ ਵਿਚਕਾਰ ਹੋਏ ਸਮਝੌਤੇ ਅਨੁਸਾਰ, ਭਾਰਤੀ ਹਵਾਈ ਸੈਨਾ ਦੇ ਗਰੁੱਪ ਕੈਪਟਨ Shubhanshu Shukla ਨੂੰ ਇਸ ਮਿਸ਼ਨ ਲਈ ਚੁਣਿਆ ਗਿਆ ਹੈ। ਸ਼ੁਭਾਂਸ਼ੂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਜਾਣ ਵਾਲੇ ਪਹਿਲੇ ਅਤੇ ਪੁਲਾੜ ਵਿੱਚ ਜਾਣ ਵਾਲੇ ਦੂਜੇ ਭਾਰਤੀ ਹੋਣਗੇ। 41 ਸਾਲ ਪਹਿਲਾਂ, ਰਾਕੇਸ਼ ਸ਼ਰਮਾ ਨੇ 1984 ਵਿੱਚ ਸੋਵੀਅਤ ਯੂਨੀਅਨ ਦੇ ਸਪੇਸਕਰਾਫਟ ‘ਚ ਉਡਾਣ ਭਰੀ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।