ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀ ਸਿਹਤ ਮੰਤਰੀ ਨਾਲ ਹੋਈ ਮੀਟਿੰਗ

ਸਿਹਤ

ਮੁਲਾਜ਼ਮਾਂ ਦੀਆਂ ਮੰਗਾਂ ਹੱਲ ਕਰਵਾਕੇ ਹੀ ਦਮ ਲਵਾਂਗੇ : ਪ੍ਰਧਾਨ ਮਨਜੀਤ ਕੌਰ ਫਰੀਦਕੋਟ

ਫਰੀਕਕੋਟ: 25 ਜੂਨ, ਦੇਸ਼ ਕਲਿੱਕ ਬਿਓਰੋ

ਮਲਟੀਪਰਪਜ ਹੈਲਥ ਵਰਕਰ (ਫੀਮੇਲ) ਐਕਸ਼ਨ ਕਮੇਟੀ ( ਪੰਜਾਬ) ਦੇ ਸੂਬਾ ਪ੍ਰਧਾਨ ਮਨਜੀਤ ਕੌਰ ਫਰੀਦਕੋਟ ਦੀ ਅਗਵਾਈ ਹੇਠ ਆਪਣੇ ਕੇਡਰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਅਤੇ ਮੰਗਾਂ ਨੂੰ ਲੈ ਕੇ ਮੰਗਾਂ ਨੂੰ ਲੈ ਕੇ ਕੈਬਨਿਟ ਮੰਤਰੀ ਡਾ,ਬਲਵੀਰ ਸਿੰਘ ਨਾਲ ਵਿਸਥਾਰ ਪੂਰਵਕ ਮੀਟਿੰਗ ਕੀਤੀ ਗਈ। ਸੂਬਾ ਪ੍ਰਧਾਨ ਮਨਜੀਤ ਕੌਰ ਫਰੀਦਕੋਟ ਨੇ ਆਪਣੀਆਂ ਮੰਗਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਜਿਵੇਂ ਕਿ ਮਲਟੀਪਰਪਜ਼ ਹੈਲਥ ਵਰਕਰ ਦਾ ਨਾਮ ਬਦਲਣਾ, ਜਨ ਸੰਖਿਆ ਦੇ ਹਿਸਾਬ ਨਾਲ ਐਲ,ਐਚ,ਵੀ, ਦੀਆਂ ਪੋਸਟਾਂ ਵਧਾਈਆਂ ਜਾਣ ਐਲ,ਐਚ,ਵੀ, ਅਸਾਮੀ ਦੀ ਤਰੱਕੀ ਲਈ ਸਮਾਂਵੱਧ ਕੀਤਾ ਜਾਵੇ ਤਾਂ ਜੋ ਹਰ ਮਹੀਨੇ ਬਿਨਾਂ ਤਰੱਕੀ ਤੋਂ ਚਾਰ ਜਾਂ ਪੰਜ ਉਮੀਦਵਾਰਾਂ ਦਾ ਨੁਕਸਾਨ ਹੋਣ ਤੋਂ ਬਚ ਸਕੇ । ਬਲਾਕ ਐਜੂਕੇਟਰ ਦੀਆਂ 75 ਫੀਸਦੀ ਅਸਾਮੀਆਂ ਮਲਟੀਪਰਜ ਹੈਲਥ ਵਰਕਰ ਵਿੱਚੋਂ ਹੀ ਭਰੀਆਂ ਜਾਣ । ਪਿਛਲੇ ਲੰਮੇ ਸੰਘਰਸ਼ਾਂ ਤੋਂ ਬਾਅਦ ਪ੍ਰਾਪਤ ਕੀਤੇ ਭੱਤਿਆਂ ਵਿੱਚ ਸਫਰੀ ਭੱਤਾ,ਵਰਦੀ ਭੱਤਾ,ਖੁਰਾਕ ਭੱਤਾ ਐਮ,ਡੀ, ਆਰ ਅਤੇ ਸੀ,ਡੀ,ਆਰ ਆਦਿ ਮੰਗਾਂ ਦਾ ਹੱਲ ਕੀਤਾ ਜਾਵੇ ਉਕਤ ਮੰਗਾ ਦਾ ਸਿਹਤ ਮੰਤਰੀ ਵੱਲੋਂ ਬਹੁਤ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਸਿਹਤ ਵਿਭਾਗ ਦੇ ਸਕੱਤਰ ਕੁਮਾਰ ਰਾਹੁਲ, ਸਿਹਤ ਡਾਇਰੈਕਟਰ, ਮੈਡਮ ਨਵਦੀਪ ਕੌਰ ਲੌਂਗੋਵਾਲ, ਜਿਲ੍ਹਾ ਪ੍ਰਧਾਨ ਰਮਨਜੀਤ ਕੌਰ ਮਾਨ, ਜਿਲਾ ਸਕੱਤਰ ਅਮਨਦੀਪ ਕੌਰ ਬਾਠ ਆਦਿ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।