ਐਨਪੀ ਰਾਣਾ ਨੂੰ ਹਲਕਾ ਸੰਗਠਨ ਇੰਚਾਰਜ ਬਣਾਏ ਜਾਣ ‘ਤੇ ਖੁਸ਼ੀ ਦੀ ਲਹਿਰ 

Published on: June 25, 2025 6:13 pm

ਪੰਜਾਬ

 ਮੋਰਿੰਡਾ, 25 ਜੂਨ (ਭਟੋਆ) 

ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਮਾਰਕੀਟ ਕਮੇਟੀ ਮੋਰਿੰਡਾ ਦੇ ਚੇਅਰਮੈਨ ਐਨ.ਪੀ. ਰਾਣਾ ਨੂੰ ਹਲਕਾ ਸੰਗਠਨ ਇੰਚਾਰਜ ਲਗਾਏ ਜਾਣ ‘ਤੇ ਸ਼ਹਿਰ ਤੇ ਇਲਾਕਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਖੁਸ਼ੀ ਵਿੱਚ ਸ਼ਹਿਰ ਵਾਸੀਆਂ ਵੱਲੋਂ ਨਵਦੀਪ ਸਿੰਘ ਟੋਨੀ ਜ਼ਿਲਾ ਪ੍ਰਧਾਨ ਐਸਸੀ ਵਿੰਗ ਦੀ ਅਗਵਾਈ ਵਿੱਚ ਲੱਡੂ ਵੰਡੇ ਗਏ ਅਤੇ ਐਨ.ਪੀ. ਰਾਣਾ ਨੂੰ ਸਿਰੋਪਾਓ ਪਾਕੇ ਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਨਵਦੀਪ ਸਿੰਘ ਟੋਨੀ ਨੇ ਕਿਹਾ ਕਿ ਐਨ.ਪੀ. ਰਾਣਾ ਆਮ ਆਦਮੀ ਪਾਰਟੀ ਦੇ ਪੁਰਾਣੇ ਅਤੇ ਮਿਹਨਤੀ ਵਰਕਰ ਹਨ। ਉਹਨਾਂ ਐਨ.ਪੀ. ਰਾਣਾ ਨੂੰ ਹਲਕਾ ਸੰਗਠਨ ਇੰਚਾਰਜ ਬਣਾਏ ਜਾਣ ‘ਤੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ, ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕੀਤਾ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸ਼ਹਿਰੀ ਪ੍ਰਧਾਨ ਨਵਦੀਪ ਸਿੰਘ ਟੋਨੀ, ਆਰਡੀ ਸਿੰਘ, ਨਿਰਮਲ ਪ੍ਰੀਤ ਸਿੰਘ ਮਿਹਰਬਾਨ, ਜੱਸੀ ਰਤਨਗੜ੍ਹ, ਕੁਲਵਿੰਦਰ ਗਿੱਲ, ਕੁਲਦੀਪ ਸਿੰਘ ਖੇੜੀ, ਨਵਨੀਤ ਸਿੰਘ ਗਿੱਲ, ਕੇਵਲ ਜੋਸ਼ੀ, ਸੁਰਿੰਦਰ ਸਿੰਘ, ਹਰਿੰਦਰ ਸਿੰਘ, ਅਮਨ ਰਾਣਾ, ਵਿੱਕੀ ਜੋਸ਼ੀ ਅਤੇ ਕਾਕਾ ਕਾਂਜਲਾ ਆਦਿ ਵੀ ਸ਼ਾਮਿਲ ਸਨ। 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।