ਹਰਿਆਣਾ ਮੰਤਰੀ ਮੰਡਲ ਨੇ ਗੁਰਦੁਆਰਾ ਚੋਣ ਨਿਯਮਾਂ ’ਚ ਸੋਧ ਨੂੰ ਦਿੱਤੀ ਮਨਜ਼ੂਰੀ

ਹਰਿਆਣਾ ਪੰਜਾਬ

ਚੰਡੀਗੜ੍ਹ, 26 ਜੂਨ, ਦੇਸ਼ ਕਲਿੱਕ ਬਿਓਰੋ :

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਵਿੱਚ ਅੱਜ ਮੰਤਰੀ ਮੰਡਲ ਦੀ ਮੀਟਿੰਗ ਹੋਈ। ਮੰਤਰੀ ਮੰਡਲ ਦੀ ਮੀਟਿੰਗ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਵਾਰਡਾਂ ਦਾ ਪਰਿਸੀਮਨ ਤੇ ਚੋਣ) ਨਿਯਮ, 2024 ਦੇ ਨਿਯਮ 89 ਵਿੱਚ ਸੋਧ ਨੂੰ ਮਨਜ਼ੂਰੀ ਦਿੱਤੀ ਗਈ।

ਨਿਯਮ 89 ਦੇ ਮੌਜੂਦਾ ਪ੍ਰਵਧਾਨਾਂ ਦੇ ਤਹਿਤ ਕੋਈ ਵੀ ਪੀੜਤ ਵਿਅਕਤੀ ਕਮਿਸ਼ਨਰ, ਗੁਰਦੁਆਰਾ ਚੋਣ ਦੇ ਆਦੇਸ਼ ਨੂੰ ਸਮਰਥ ਅਦਾਲਤ ਵਿੱਚ ਚੁਣੌਤੀ ਦੇ ਸਕਦਾ ਸੀ। ਸੋਧ ਦੇ ਬਾਅਦ ਕਮਿਸ਼ਨਰ, ਗੁਰਦੁਆਰਾ ਚੋਣ ਵੱਲੋਂ ਇਨ੍ਹਾਂ ਨਿਯਮਾਂ ਦੇ ਤਹਿਤ ਪਾਸ ਕਿਸੇ ਵੀ ਆਦੇਸ਼ ਨਾਲ ਪੀੜਤ ਕੋਈ ਵੀ ਪੱਖ ਅਜਿਹੇ ਆਦੇਸ਼ ਪਾਸ ਹੋਣ ਦੀ ਮਿਤੀ ਦੇ ਤੀਹ ਦਿਨਾਂ ਵਿੱਚ ਉਚ ਅਦਾਲਤ ਵਿੱਚ ਚੁਣੌਤੀ ਦੇ ਸਕਣਗੇ।

ਜ਼ਿਕਰਯੋਗ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਕਿਰਿਆ ਨੂੰ ਸੰਚਾਲਿਤ ਕਰਨ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਵਾਰਡਾਂ ਦਾ ਪਰਿਸੀਮਨ ਤੇ ਚੋਣ) ਨਿਯਮ 2023 ਬਣਾਏ ਗਏ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।