ਮੈਕਸੀਕੋ ਸਿਟੀ, 26 ਜੂਨ, ਦੇਸ਼ ਕਲਿਕ ਬਿਊਰੋ :
ਬੀਤੀ ਰਾਤ ਮੈਕਸੀਕੋ (Mexico) ਦੇ ਗੁਆਨਾਜੁਆਟੋ ਰਾਜ ਦੇ ਇਰਾਪੁਆਟੋ ਸ਼ਹਿਰ ਵਿੱਚ ਭਿਆਨਕ ਗੋਲੀਬਾਰੀ (shooting) ਹੋਈ। ਇਸ ਹਮਲੇ ਵਿੱਚ 12 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਲਗਭਗ 20 ਲੋਕ ਜ਼ਖਮੀ ਹੋ ਗਏ।
ਉਸ ਸਮੇਂ ਇਰਾਪੁਆਟੋ ਵਿੱਚ ਸੇਂਟ ਜੌਨ ਦ ਬੈਪਟਿਸਟ ਤਿਉਹਾਰ ਦੇ ਮੌਕੇ ‘ਤੇ ਲੋਕ ਸੜਕ ‘ਤੇ ਨੱਚ ਰਹੇ ਸਨ ਅਤੇ ਜਸ਼ਨ ਮਨਾ ਰਹੇ ਸਨ। ਇਹ ਜਾਣਕਾਰੀ ਸਥਾਨਕ ਪ੍ਰਸ਼ਾਸਨ ਨੇ ਦਿੱਤੀ।
ਮ੍ਰਿਤਕਾਂ ਵਿੱਚੋਂ 11 ਦੀ ਪਛਾਣ ਕਰ ਲਈ ਗਈ ਹੈ। ਇਨ੍ਹਾਂ ਵਿੱਚ 9 ਪੁਰਸ਼, 2 ਔਰਤਾਂ ਅਤੇ ਇੱਕ 17 ਸਾਲਾ ਨਾਬਾਲਗ ਸ਼ਾਮਲ ਹੈ। Mexico shooting ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਸਾਹਮਣੇ ਆਇਆ ਹੈ।
