ਨਸ਼ੇ ਖਿਲਾਫ਼ ਸਰਕਾਰ ਦੀ ਸਖਤੀ, ਕਿਸੇ ਨੂੰ ਨਹੀਂ ਬਖਸ਼ਾਂਗੇ : ਮੁੱਖ ਮੰਤਰੀ ਭਗਵੰਤ ਮਾਨ

ਪੰਜਾਬ

ਪ੍ਰੈਸ ਕਾਨਫਰੰਸ ਕਰਕੇ ਕਿਹਾ, ਕੱਲ੍ਹ ਤੋਂ ਲੋਕ ਹਨ ਖੁਸ਼

ਚੰਡੀਗੜ੍ਹ, 26 ਜੂਨ, ਦੇਸ਼ ਕਲਿੱਕ ਬਿਓਰੋ :

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਇੱਥੇ ਇਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਯੁੱਧ ਨਸ਼ਿਆਂ ਵਿਰੁੱਧ ਇਕ ਮੁਹਿੰਮ ਚੱਲ ਰਹੀ ਹੈ। ਮਜੀਠੀਆ ਦਾ ਨਾਮ ਲਏ ਬਿਨਾਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਛੋਟੇ ਸਪਾਹੀ ਫੜ੍ਹੇ ਜਾ ਰਹੇ ਸਨ, ਹੁਣ ਉਨ੍ਹਾਂ ਦੇ ਜਰਨੈਲ ਵੀ ਫੜ੍ਹੇ ਜਾਣ ਲੱਗੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕਹਿੰਦੇ ਰਹੇ ਹਾਂ ਕਿ ਸਾਡੇ ਕੋਲ ਸਬੂਤ ਆ ਜਾਣ ਦਿਓ, ਬਿਨਾਂ ਸਬੂਤ ਕੋਈ ਕਾਰਵਾਈ ਨਹੀਂ ਕਰ ਰਹੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਨਸ਼ਾ ਖਤਮ ਕਰਨ ਦਾ ਵਾਅਦਾ ਸੀ, ਇਸ ਲਈ ਕੁਝ ਸਮਾਂ ਤਾਂ ਲੱਗ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਇਹ ਮੁਹਿੰਮ ਪੂਰੇ ਜ਼ੋਰਾਂ ਉਤੇ ਹੈ, ਲੋਕ ਫੋਨ ਕਰਕੇ ਇਸਦੀ ਫੀਡਬੈਕ ਵੀ ਦੇ ਰਹੇ ਹਨ। ਲੋਕ ਕਹਿ ਰਹੇ ਹਨ ਕਿ ਹੁਣ ਬਹੁਤ ਫ਼ਰਕ ਪੈ ਗਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕਹਿੰਦੇ ਆਏ ਹਾਂ ਕਿ ਕਿਸੇ ਦੋਸ਼ੀ ਨੂੰ ਨਹੀਂ ਬਖਸ਼ਾਂਗੇ, ਭਾਵੇਂ ਉਹ ਰਾਜਨੀਤਿਕ ਤੌਰ ਉਤੇ ਵੱਡਾ ਹੋਵੇ ਜਾਂ ਅਫਸਰ ਹੋਵੇ। ਉਨ੍ਹਾਂ ਕਿਹਾ ਕਿ ਨਸ਼ਾ ਮਾਫੀਆ ਨੂੰ ਕਾਫੀ ਹੱਦ ਤੱਕ ਤੋੜਨ ਵਿੱਚ ਕਾਮਯਾਬ ਹੋਏ ਹਾਂ। ਉਨ੍ਹਾਂ ਕਿਹਾ ਕਿ ਨਸ਼ੇ ਵਾਲੇ ਮਾਮਲੇ ਵਿੱਚ ਕਿਸੇ ਉਤੇ ਕੋਈ ਤਰਸ਼ ਨਹੀਂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੱਕੀ ਪੈਰੀ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਜਿੰਨੇ ਵੀ ਅੰਦਰ ਗਏ ਹਨ ਉਨ੍ਹਾਂ ਵਿੱਚੋਂ 80 ਫੀਸਦੀ ਤੋਂ ਜ਼ਿਆਦਾ ਦੀ ਜ਼ਮਾਨਤ ਨਹੀਂ ਹੋਈ।

ਉਨ੍ਹਾਂ ਕਿਹਾ ਕਿ ਜਿਹੜੇ ਗ਼ਲਤ ਫਹਿਮੀ ਵਿੱਚ ਹਨ ਕਿ ਸ਼ਾਇਦ ਸਾਡੇ ਤੱਕ ਹੱਥ ਨਾ ਪਹੁੰਚੇ, ਉਨ੍ਹਾਂ ਨੂੰ ਦੱਸਣਾ ਚਾਹੁੰਦਾ ਕਿ ਕਿਸੇ ਦੀ ਕੋਈ ਜ਼ਮਾਨਤ ਨਹੀਂ ਚਲ੍ਹੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੱਲ੍ਹ ਤੋਂ ਇਕ ਗੈਂਗ ਸਾਹਮਣੇ ਆ ਗਿਆ, ਕਿ ਜਿਹੜੇ ਕਹਿੰਦੇ ਸੀ ਛੋਟੀਆਂ ਮੱਛੀਆਂ ਫੜ੍ਹੀ ਜਾਂਦੇ ਹਨ ਵੱਡਿਆਂ ਉਤੇ ਕਾਰਵਾਈ ਨਹੀਂ ਕਰਦੇ ਕੱਲ੍ਹ ਦੇ ਉਨ੍ਹਾਂ ਨਾਲ ਖੜ੍ਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ 29 ਮੋਬਾਇਲ, ਲੈਪਟੋਪ ਹੋਰ ਫੜ੍ਹੇ ਗਏ ਹਨ। ਉਹ ਵੀ ਉਨ੍ਹੇ ਹੀ ਦੋਸ਼ੀ ਹਨ ਉਹ ਭਾਵੇਂ ਕਿਸੇ ਵੀ ਪਾਰਟੀ ਦੇ ਪ੍ਰਧਾਨ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਲਾਂ ਦੇ ਜਵਾਬ ਵਿੱਚ ਕਿਹਾ ਕਿ ਕੱਲ੍ਹ ਤੋਂ ਪਤਾ ਚੱਲ ਗਿਆ ਸਭ ਰਲ ਮਿਲ ਗਏ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।