ਫਿਰੋਜ਼ਪੁਰ, 29 ਜੂਨ, ਦੇਸ਼ ਕਲਿੱਕ ਬਿਓਰੋ :
ਫਿਰੋਜ਼ਪੁਰ ਜ਼ਿਲ੍ਹੇ ਵਿੱਚ ਇਕ ਦੁਖਦਾਈ ਘਟਨਾ (Sad news) ਸਾਹਮਣੇ ਆਈ ਹੈ ਜਿੱਥੇ ਦੋ ਚੇਚੇਰੀਆਂ ਭੈਣਾਂ (Two sisters die) ਦੀ ਡੁੱਬਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇੱਥੋਂ ਨਜ਼ਦੀਕੀ ਪਿੰਡ ਖਲਚੀਆਂ ਜਾਦੀਦ ਵਿਖੇ ਟੋਏ ਵਿੱਚ ਭਰੇ ਪਾਣੀ ਵਿੱਚ ਚਚੇਰੀਆਂ ਭੈਣਾਂ ਡੁੱਬ ਗਈਆਂ। ਮ੍ਰਿਤਕ ਲੜੀਆਂ ਦੀ ਉਮਰ 4 ਅਤੇ 5 ਸਾਲ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕ੍ਰਿਕਟ ਖੇਡਦਿਆਂ ਨੌਜਵਾਨ ਨੂੰ ਆਇਆ ਹਾਰਟ ਅਟੈਕ, ਮੌਤ
ਦੱਸਿਆ ਜਾ ਰਿਹਾ ਹੈ ਕਿ ਨਜ਼ਦੀਕ ਭੱਠੇ ਦੇ ਮਾਲਕ ਵੱਲੋਂ ਮੀਂਹ ਅਤੇ ਕਲੋਨੀ ਦਾ ਗੰਦਾ ਪਾਣੀ ਸੁੱਟਣ ਲਈ ਟੋਆਂ ਪੁੱਟਿਆ ਗਿਆ ਸੀ। ਮੀਂਹ ਦੇ ਪਾਣੀ ਨਾਲ ਭਰੇ ਟੋਏ ਵਿੱਚ ਦੋਵਾਂ ਬੱਚੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਖੇਡਦੀਆਂ ਖੇਡਦੀਆਂ ਦੋਵੇਂ ਅਚਾਨਕ ਤਿਲਕ ਕੇ ਪਾਣੀ ਵਿੱਚ ਡਿੱਗ ਗਈਆਂ। ਜਦੋਂ ਪਰਿਵਾਰ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਦੋਂ ਤੱਕ ਦੇਰ ਹੋ ਚੁੱਕੀ ਸੀ। ਦੋਵਾਂ ਨੂੰ ਪਾਣੀ ਵਿੱਚ ਕੱਢ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।