ਮੋਰਿੰਡਾ ਦੇ ਰਬਨੂਰ ਨੇ ਕਿਸਮੇ ਹੈ ਕਿਤਨਾ ਦਮ ਮੁਕਾਬਲੇ ਵਿੱਚ ਜਿੱਤਿਆ ਸੈਕਿੰਡ ਰਨਰ ਅੱਪ ਦਾ ਖਿਤਾਬ

ਮਨੋਰੰਜਨ

 

ਮੋਰਿੰਡਾ, 29 ਜੂਨ (ਭਟੋਆ)

Rabnoor won second runner-up title: ਕੇ.ਕੇ.ਐਚ.ਡੀ. ਵੱਲੋਂ ਡੀਡੀ ਜਲੰਧਰ ਦੇ ਸਹਿਯੋਗ ਨਾਲ ਧੂਰੀ ਵਿਖੇ ਕਰਵਾਏ ਭੰਗੜਾ/ ਡਾਂਸ ਦੇ ਗ੍ਰੈਂਡ ਫਾਈਨਲ ਵਿੱਚ ਮੋਰਿੰਡਾ ਦੇ 13 ਸਾਲਾਂ ਅਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਘੜੂੰਆਂ ਦੇ ਵਿਦਿਆਰਥੀ ਰਬਨੂਰ ਸਿੰਘ ਨੇ ਸੈਕਿੰਡ ਰਨਰ ਅੱਪ ਦਾ ਖਿਤਾਬ (Rabnoor won second runner-up title) ਹਾਸਲ ਕਰਕੇ ਮਾਪਿਆਂ, ਸ਼ਹਿਰ ਅਤੇ ਪੰਜਾਬ ਦਾ ਮਾਣ ਵਧਾਇਆ। ਰਬਨੂਰ ਵੱਲੋਂ ਇਹ ਸਨਮਾਨ ਹਾਸਿਲ ਕਰਨ ਨਾਲ ਸ਼ਹਿਰ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ। ਰਬਨੂਰ ਦੇ ਪਿਤਾ ਲਵਪ੍ਰੀਤ ਸਿੰਘ ਅਤੇ ਮਾਤਾ ਹਰਜਿੰਦਰ ਕੌਰ ਨੇ ਦੱਸਿਆ ਕਿ ਇਹ ਕੰਪੀਟੀਸ਼ਨ ਸਾਰੀਆਂ ਸਟੇਜਾਂ ਪਾਰ ਕਰਕੇ ਲਗਭਗ ਇੱਕ ਸਾਲ ਦੇ ਸਮੇਂ ਵਿੱਚ ਮੁਕੰਮਲ ਹੋਇਆ। ਜਿਸ ਦਾ ਆਯੋਜਨ ਕੇ.ਕੇ.ਐਚ.ਡੀ. ਦੇ ਡਾਇਰੈਕਟਰ ਅਤੇ ਪ੍ਰੋਡਿਊਸਰ ਵਰੁਨ ਬੰਸਲ ਵੱਲੋਂ ਡੀਡੀ ਜਲੰਧਰ ਦੇ ਸਹਿਯੋਗ ਨਾਲ ਸੰਪੰਨ ਹੋਇਆ। ਉਹਨਾਂ ਦੱਸਿਆ ਕਿ ਜਲੰਧਰ ਦੂਰਦਰਸ਼ਨ ਵੱਲੋਂ ਇਸਦਾ ਟੈਲੀਕਾਸਟ ਵੀ ਕੀਤਾ ਗਿਆ। ਉਹਨਾਂ ਦੱਸਿਆ ਕਿ ਕੇ.ਕੇ.ਐਚ.ਡੀ. ਵੱਖ-ਵੱਖ ਪ੍ਰਤੀਯੋਗਤਾ ਵਿੱਚ ਪੰਜਾਬ, ਹਿਮਾਚਲ, ਹਰਿਆਣਾ, ਉੱਤਰਾਖੰਡ ਆਦਿ ਰਾਜਾਂ ਦੇ ਸੈਂਕੜੇ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਜਿਸ ਵਿੱਚ ਰਬਨੂਰ ਨੇ 13,14 ਉਮਰ ਵਰਗ ਵਿੱਚ ਭੰਗੜਾ/ਡਾਂਸ ਮੁਕਾਬਲਿਆਂ ਵਿੱਚ ਸੈਕਿੰਡ ਰਨਰ ਅੱਪ ਦਾ ਸਥਾਨ ਹਾਸਲ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਟੈਲੈਂਟ ਦਾ ਇਹ ਮਹਾਂਸੰਗਰਾਮ ਜੁਲਾਈ 2024 ਤੋਂ ਸ਼ੁਰੂ ਹੋਇਆ ਅਤੇ ਵੱਖ-ਵੱਖ ਸਟੇਜਾਂ ਪਾਰ ਕਰਦੇ ਹੋਏ ਗ੍ਰੈਂਡ ਫਾਈਨਲ ਮੁਕਾਬਲੇ ਜੂਨ 2025 ਵਿੱਚ ਸੰਪੰਨ ਹੋਏ। ਉਹਨਾਂ ਹੋਰ ਵੇਰਵੇ ਸਾਂਝੇ ਕਰਦੇ ਹੋਏ ਦੱਸਿਆ ਕਿ ਇਸ ਪ੍ਰਤੀਯੋਗਤਾ ਦੇ ਪਹਿਲੇ ਦੋ ਰਾਊਂਡ ਮੋਰਿੰਡਾ ਕੁਰਾਲੀ ਰੋਡ ‘ਤੇ ਸਥਿਤ ਗਾਰਡਨ ਵੈਲੀ ਸਕੂਲ ਵਿੱਚ ਕਰਵਾਏ ਗਏ। ਉਪਰੰਤ ਜੀਨੀਅਸ ਇੰਟਰਨੈਸਨਲ ਸਕੂਲ ਵਿਖੇ ਕੁਆਰਟਰ ਫਾਈਨਲ ਅਤੇ ਸੈਮੀ ਫਾਈਨਲ ਮੁਕਾਬਲੇ ਅਗਸਤ 24 ਵਿੱਚ ਹੋਏ ਜਦਕਿ ਗ੍ਰੈਂਡ ਫਾਈਨਲ 18 ਜੂਨ 25 ਨੂੰ ਧੂਰੀ ਸੰਗਰੂਰ ਵਿਖੇ ਹੋਏ। ਜਿਸ ਵਿੱਚ ਰਬਨੂਰ ਨੇ ਸਖ਼ਤ ਮਿਹਨਤ ਦਾ ਪ੍ਰਦਰਸ਼ਨ ਕਰਦਿਆਂ ਸੈਕਿੰਡ ਰਨਰ ਅੱਪ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਬਹੁਤ ਖੁਸ਼ੀ ਦੀ ਗੱਲ ਹੈ। ਉੱਥੇ ਹੀ ਉਨ੍ਹਾਂ ਵੱਲੋਂ ਕੋਸ਼ਿਸ਼ ਰਹੇਗੀ ਕਿ ਰਬਨੂਰ ਅੱਗੇ ਭਵਿੱਖ ਵਿੱਚ ਵੀ ਉਪਲਬਧੀਆਂ ਹਾਸਲ ਕਰਦਾ ਰਹੇ। ਉਧਰ ਰਬਨੂਰ ਸਿੰਘ ਨੇ ਕਿਹਾ ਕਿ ਉਸਦੀ ਇਸ ਉਪਲਬਧੀ ਵਿੱਚ ਉਸਦੇ ਟੀਚਰ ਸਾਹਿਬਾਨ ਦੀ ਮਿਹਨਤ ਤੋਂ ਇਲਾਵਾ ਉਸਦੇ ਮਾਪਿਆਂ ਦਾ ਵੀ ਵਿਸ਼ੇਸ਼ ਸਹਿਯੋਗ ਪ੍ਰਾਪਤ ਹੈ ਅਤੇ ਉਹ ਭਵਿੱਖ ਵਿੱਚ ਵੀ ਹੋਰ ਮਿਹਨਤ ਕਰਕੇ ਕਿਸੇ ਵੀ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਨ ਲਈ ਯਤਨਸ਼ੀਲ  ਰਹੇਗਾ। 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।