ਧਰਨਾ ਲਗਾਉਣ ਤੋਂ ਪਹਿਲਾਂ ਹੀ ਪੁਲਿਸ ਨੇ ਚੁੱਕੇ ਬੇਰੁਜ਼ਗਾਰ

ਰੁਜ਼ਗਾਰ

ਰੋਸ ਵਜੋਂ ਬੇਰੁਜ਼ਗਾਰਾਂ ਨੇ ਸੜਕ ਕੀਤੀ ਜਾਮ
ਸੰਗਰੂਰ: 29 ਜੂਨ, ਦੇਸ਼ ਕਲਿਕ ਬਿਓਰੋ
ਅੱਜ 29 ਜੂਨ ਦਿਨ ਐਤਵਾਰ ਸੰਗਰੂਰ ਵਿਖੇ ਈਟੀਟੀ 5994 ਦੀ ਭਰਤੀ ਨੂੰ ਪੂਰਾ ਕਰਵਾਉਣ ਦੇ ਲਈ ਈਟੀਟੀ 5994 ਬੇਰੁਜ਼ਗਾਰਾਂ ਦੇ ਵੱਲੋਂ ਸੰਗਰੂਰ ਵਿਖੇ ਸੀਐਮ ਮਾਨ ਜੀ ਦਾ ਕੋਠੀ ਦਾ ਘਿਰਾਓ ਰੱਖਿਆ ਗਿਆ ਸੀ ਅਜੇ ਕੇਡਰ ਉੱਥੇ ਇਕੱਠਾ ਹੀ ਹੋਇਆ ਹੋ ਰਿਹਾ ਸੀ ਕਿ ਉਸ ਤੋਂ ਧਰਨਾ ਲਗਾਉਣ ਤੋਂ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰਾਂ ਨੂੰ ਵੇਰਕਾ ਪਲਾਂਟ ਤੋਂ ਚੱਕ ਲਿਆ ਗਿਆ । ਇਸ ਦੇ ਚਲਦੇ ਜਦੋਂ ਯੂਨੀਅਨ ਦੇ ਆਗੂਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਹਾਲੇ ਤਾਂ ਧਰਨੇ ਵਾਸਤੇ ਅਸੀਂ ਇਕੱਠੇ ਹੀ ਹੋ ਰਹੇ ਸੀ ਇਥੋਂ ਅਸੀਂ ਜੇ ਅੱਗੇ ਕੂਚ ਕਰਨਾ ਸੀ ਪਰ ਸਰਕਾਰ ਬੇਰੁਜ਼ਗਾਰਾਂ ਤੋਂ ਇੰਨਾਂ ਡਰੀ ਹੋਈ ਸੀ ਕਿ ਪੁਲਿਸ ਪ੍ਰਸ਼ਾਸਨ ਨੇ ਬੇਰੁਜ਼ਗਾਰਾਂ ਨੂੰ ਵੇਰਕਾ ਮਿਲਕ ਪਲਾਂਟ ਤੋਂ ਧਰਨਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਚੱਕ ਲਿਆ ਅਤੇ ਉਹਨਾਂ ਦੇ ਨਾਲ ਖਿੱਚ ਧੂਹ ਵੀ ਕੀਤੀ ਜਿਸ ਦੇ ਚਲਦੇ ਬੇਰੁਜ਼ਗਾਰਾਂ ਦੇ ਸੱਟਾਂ ਵੀ ਲੱਗੀਆਂ। ਯੂਨੀਅਨ ਆਗੂਆਂ ਨੇ ਸਰਕਾਰ ਨੂੰ ਸਿੱਧੀ ਇੱਕ ਚੇਤਾਵਨੀ ਦਿੱਤੀ ਕਿ ਜੇਕਰ ਸਾਡੇ ਸਾਥੀ ਜਲਦ ਤੋਂ ਜਲਦ ਰਿਹਾ ਨਹੀਂ ਕੀਤੇ ਜਾਂਦੇ ਅਤੇ ਸਾਡੀਆਂ ਮੰਗਾਂ ਦਾ ਪੂਰਾ ਹੱਲ ਨਹੀਂ ਕੀਤਾ ਜਾਂਦਾ ਤਾਂ ਅੱਜ ਅਸੀਂ ਕਿਸੇ ਵੀ ਹੱਦ ਤੱਕ ਜਾਵਾਂਗੇ ਕਿਉਂਕਿ ਇਹ ਧਰਨਾ ਹੁਣ ਸਰਕਾਰ ਦੇ ਨਾਲ ਆਰ ਜਾਂ ਪਾਰ ਕਰੋ ਜਾਂ ਮਰੋ ਦੀ ਸਿੱਧੀ ਲੜਾਈ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।