ਫਿਰੋਜ਼ਪੁਰ: 29 ਜੂਨ, ਦੇਸ਼ ਕਲਿੱਕ ਬਿਓਰੋ
ਫਿਰੋਜ਼ਪੁਰ ਵਿੱਚ ਇੱਕ ਨੌਜਵਾਨ ਦੀ ਕ੍ਰਿਕਟ ਖੇਡਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਜੀਤ ਸਿੰਘ ਵਜੋਂ ਹੋਈ ਹੈ ਜੋ ਡੀਏਵੀ ਸਕੂਲ ਦੇ ਮੈਦਾਨ ਵਿੱਚ ਕ੍ਰਿਕਟ ਖੇਡ ਰਿਹਾ ਸੀ। ਜਦੋਂ ਉਹ ਬੱਲੇਬਾਜ਼ੀ ਕਰ ਰਿਹਾ ਅਤੇ ਚੰਗੀਆਂ ਦੌੜਾਂ ਬਣਾ ਰਿਹਾ ਸੀ ਤਾਂ ਸ਼ਾਟ ਮਾਰਦਿਆਂ ਹੀ ਉਹ ਧਰਤੀ ‘ਤੇ ਬੈਠ ਗਿਆ ਅਤੇ ਦੇਖਦਿਆਂ ਹੀ ਦੇਖਦਿਆਂ ਲੁਟਕ ਗਿਆ। ਡਿੱਗਦਿਆਂ ਸਾਰ ਹੀ ਉਸ ਦੀ ਮੌਤ ਹੋ ਗਈ। ਉਸਦੇ ਦੋਸਤਾਂ ਨੇ ਖੁਲਾਸਾ ਕੀਤਾ ਕਿ ਉਸਦਾ ਸਰੀਰ ਤੰਦਰੁਸਤ ਸੀ ਪਰ ਜਦੋਂ ਉਹ ਚੰਗੇ ਸ਼ਾਟ ਖੇਡ ਰਿਹਾ ਸੀ ਤਾਂ ਇਹ ਹਾਦਸਾ ਵਾਪਰ ਗਿਆ।
