ਮੀਂਹ ਕਾਰਨ ਘਰ ਢਹਿਆ, ਲੜਕੀ ਦੀ ਮੌਤ 6 ਗੰਭੀਰ ਜ਼ਖਮੀ

ਹਰਿਆਣਾ

ਚੰਡੀਗੜ੍ਹ, 30 ਜੂਨ, ਦੇਸ਼ ਕਲਿਕ ਬਿਊਰੋ :
ਮੌਨਸੂਨ ਦੇ ਮੌਸਮ ਵਿੱਚ ਮੀਂਹ ਕਾਰਨ ਘਰ ਢਹਿਣ ਦੀ ਖ਼ਬਰ ਸਾਹਮਣੇ ਆਈ ਹੈ। 13 ਸਾਲਾ ਲੜਕੀ ਦੀ ਉਸ ਹੇਠ ਦੱਬ ਜਾਣ ਕਾਰਨ ਮੌਤ ਹੋ ਗਈ ਜਦੋਂ ਕਿ 6 ਲੋਕ ਗੰਭੀਰ ਜ਼ਖਮੀ ਹੋ ਗਏ।
ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਹਰਿਆਣਾ ਦੇ ਨੂਹ ਵਿੱਚ ਇੱਕ ਘਰ ਢਹਿ ਗਿਆ।ਇਸ ਦੌਰਾਨ ਇੱਕ 13 ਸਾਲਾ ਲੜਕੀ ਦੀ ਉਸ ਹੇਠ ਦੱਬ ਜਾਣ ਕਾਰਨ ਮੌਤ ਹੋ ਗਈ ਜਦੋਂ ਕਿ 6 ਲੋਕ ਗੰਭੀਰ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ 5 ਅਤੇ 3 ਸਾਲਾ ਬੱਚਿਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ।
ਹਰਿਆਣਾ ਦੇ 3 ਜ਼ਿਲ੍ਹਿਆਂ ਵਿੱਚ ਮੀਂਹ ਪੈ ਰਿਹਾ ਹੈ। ਇਨ੍ਹਾਂ ਵਿੱਚ ਪਾਣੀਪਤ, ਅੰਬਾਲਾ, ਯਮੁਨਾਨਗਰ ਸ਼ਾਮਲ ਹਨ। ਪੰਚਕੂਲਾ ਅਤੇ ਝੱਜਰ ਵਿੱਚ ਵੀ ਦੇਰ ਰਾਤ ਮੀਂਹ ਪਿਆ। ਇਸ ਵੇਲੇ ਹਿਸਾਰ, ਗੁਰੂਗ੍ਰਾਮ, ਫਰੀਦਾਬਾਦ ਅਤੇ ਝੱਜਰ ਉੱਤੇ ਬੱਦਲ ਛਾਏ ਹੋਏ ਹਨ। ਮੀਂਹ ਪੈਣ ਦੀ ਸੰਭਾਵਨਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।