ਨਵੀਂ ਦਿੱਲੀ, 30 ਜੂਨ, ਦੇਸ਼ ਕਲਿਕ ਬਿਊਰੋ :
ਇੱਕ 24 ਸਾਲਾ ਸਿਮਰਨ ਨਾਂ ਦੀ ਭਾਰਤੀ ਕੁੜੀ (Indian girl) ਦੇ ਅਮਰੀਕਾ (US) ਵਿੱਚ ਗਾਇਬ ਹੋਣ (Missing) ਦੀ ਜਾਣਕਾਰੀ ਸਾਹਮਣੇ ਆਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ, ਸਿਮਰਨ ਨਿਊ ਜਰਸੀ ਵਿਖੇ ਨੂੰ ਵਿਆਹ ਕਰਵਾਉਣ ਲਈ ਭਾਰਤ ਤੋਂ ਆਈ ਸੀ। ਇਥੇ ਉਸਨੂੰ ਅਖੀਰ ਵਾਰੀ ਵੇਖਿਆ ਗਿਆ।
ਸਥਾਨਕ ਲਿੰਡਨਵੋਲਡ ਪੁਲਿਸ ਨੂੰ ਇਸ ਮਾਮਲੇ ਦੀ ਰਿਪੋਰਟ 5 ਦਿਨ ਬਾਅਦ ਮਿਲੀ। ਜਾਂਚ ਦੌਰਾਨ ਮਿਲੀ ਸੀਸੀਟੀਵੀ ਰਿਕਾਰਡਿੰਗ ਵਿੱਚ ਉਹ ਕਈ ਵਾਰੀ ਆਪਣਾ ਮੋਬਾਈਲ ਚੈੱਕ ਕਰਦੀ ਹੋਈ ਨਜ਼ਰ ਆਈ, ਜਿਸ ਨਾਲ ਲੱਗ ਰਿਹਾ ਸੀ ਕਿ ਉਹ ਕਿਸੇ ਦੀ ਉਡੀਕ ਕਰ ਰਹੀ ਸੀ। ਹਾਲਾਂਕਿ, ਉਸਦੇ ਚਿਹਰੇ ’ਤੇ ਕਿਸੇ ਕਿਸਮ ਦੀ ਘਬਰਾਹਟ ਦਿਖਾਈ ਨਹੀਂ ਦਿੱਤੀ।
ਪੁਲਿਸ ਅਨੁਸਾਰ, ਸਿਮਰਨ ਨੂੰ ਅੰਗਰੇਜ਼ੀ ਨਹੀਂ ਆਉਂਦੀ ਅਤੇ ਉਹ ਅਮਰੀਕਾ ਵਿੱਚ ਕਿਸੇ ਨੂੰ ਜਾਣਦੀ ਵੀ ਨਹੀਂ। ਉਸ ਕੋਲ ਮੌਜੂਦ ਮੋਬਾਈਲ ਸਿਰਫ ਵਾਈ-ਫਾਈ ਰਾਹੀਂ ਹੀ ਚਲਦਾ ਹੈ। ਨਿਊਯਾਰਕ ਪੋਸਟ ਦੀ ਰਿਪੋਰਟ ਅਨੁਸਾਰ, ਭਾਰਤ ਵਿੱਚ ਉਸਦੇ ਪਰਿਵਾਰ ਜਾਂ ਰਿਸ਼ਤੇਦਾਰਾਂ ਬਾਰੇ ਪੁਲਿਸ ਸੁਰਾਗ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ: ਸੰਗਰੂਰ : ਰਸੋਈ ‘ਚ ਚਾਹ ਬਣਾਉਣ ਦੌਰਾਨ ਸਿਲੰਡਰ ‘ਚ ਧਮਾਕਾ, ਪਤੀ ਦੀ ਮੌਤ, ਪਤਨੀ ਤੇ ਪੁੱਤ ਜ਼ਖਮੀ
ਇਸਦੇ ਨਾਲ ਹੀ, ਅਧਿਕਾਰੀਆਂ ਨੂੰ ਇਹ ਵੀ ਸ਼ੱਕ ਹੈ ਕਿ ਹੋ ਸਕਦਾ ਹੈ ਕਿ ਭਾਰਤੀ ਕੁੜੀ (Indian girl) ਸਿਮਰਨ ਵਿਆਹ ਦੀ ਨੀਅਤ ਨਾਲ ਨਹੀਂ ਆਈ ਸੀ, ਸਗੋਂ ਉਹ ਸਿਰਫ ਮੁਫ਼ਤ ਹਵਾਈ ਯਾਤਰਾ ਲਈ ਅਮਰੀਕਾ (US) ਪਹੁੰਚੀ ਹੋਵੇ। ਫਿਲਹਾਲ, ਉਸਦੇ ਬਾਰੇ ਹੋਰ ਕੋਈ ਪਤਾ ਨਹੀਂ ਲੱਗ ਸਕਿਆ।
Missing ਸਿਮਰਨ ਦੀ ਹਾਈਟ ਲਗਭਗ 5 ਫੁੱਟ 4 ਇੰਚ ਹੈ, ਭਾਰ 68 ਕਿਲੋ ਦੇ ਕਰੀਬ ਹੈ ਅਤੇ ਮੱਥੇ ਦੇ ਖੱਬੇ ਪਾਸੇ ਛੋਟਾ ਨਿਸ਼ਾਨ ਹੈ। ਉਸਨੂੰ ਅਖੀਰ ਵਾਰੀ ਸਲੇਟੀ ਪੈਂਟ, ਚਿੱਟੀ ਟੀ-ਸ਼ਰਟ ਅਤੇ ਕਾਲੇ ਰੰਗ ਦੀਆਂ ਫਲਿੱਪ-ਫਲਾਪ ਚੱਪਲਾਂ ਪਾਏ ਹੋਏ ਵੇਖਿਆ ਗਿਆ ਸੀ।