ਜਲਾਲਾਬਾਦ, 30 ਜੂਨ, ਦੇਸ਼ ਕਲਿਕ ਬਿਊਰੋ :
Missing farmer found in Pakistan: ਫਾਜ਼ਿਲਕਾ ਦੇ ਜਲਾਲਾਬਾਦ ਦੇ ਖੈਰੇ ਕੇ ਉਤਾੜ ਪਿੰਡ ਤੋਂ ਲਾਪਤਾ ਹੋਏ ਕਿਸਾਨ (Missing farmer) ਦਾ ਇਕਲੌਤਾ ਪੁੱਤਰ ਅੰਮ੍ਰਿਤਪਾਲ ਪਾਕਿਸਤਾਨ ਦੇ ਇੱਕ ਪੁਲਿਸ ਸਟੇਸ਼ਨ ਵਿੱਚ ਮਿਲਿਆ (found in Pakistan) ਹੈ। ਪਾਕਿਸਤਾਨੀ ਰੇਂਜਰਾਂ ਨੇ ਇਸ ਬਾਰੇ ਭਾਰਤੀ ਸੀਮਾ ਸੁਰੱਖਿਆ ਬਲ (ਬੀਐਸਐਫ) ਨੂੰ ਸੂਚਿਤ ਕੀਤਾ ਹੈ। ਇਸ ਤੋਂ ਬਾਅਦ ਬੀਐਸਐਫ ਅਧਿਕਾਰੀਆਂ ਨੇ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਸੂਚਿਤ ਕੀਤਾ ਹੈ।
ਇਹ ਵੀ ਪੜੋ: ਚਿੱਟੇ ਦੇ ਮਾਮਲੇ ’ਚ ਹਰਪਾਲ ਸਿੰਘ ਚੀਮਾ ਨੇ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਉਤੇ ਬੋਲਿਆ ਵੱਡਾ ਹਮਲਾ
ਜਾਣਕਾਰੀ ਅਨੁਸਾਰ, ਅੰਮ੍ਰਿਤਪਾਲ 21 ਜੂਨ ਨੂੰ ਦੁਪਹਿਰ 12 ਵਜੇ ਖੇਤਾਂ ਲਈ ਘਰੋਂ ਨਿਕਲਿਆ ਸੀ ਅਤੇ ਆਪਣੇ ਖੇਤਾਂ ‘ਚ ਜਾਣ ਲਈ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਦੂਜੇ ਪਾਸੇ ਚਲਾ ਗਿਆ ਸੀ, ਪਰ ਵਾਪਸ ਨਹੀਂ ਆਇਆ। ਚਾਰ ਦਿਨ ਪਹਿਲਾਂ, ਪਾਕਿਸਤਾਨ ਨੇ ਅੰਮ੍ਰਿਤਪਾਲ ਦੀ ਆਪਣੀ ਸਰਹੱਦ ਵਿੱਚ ਮੌਜੂਦਗੀ ਤੋਂ ਇਨਕਾਰ ਕੀਤਾ ਸੀ, ਪਰ ਹੁਣ ਉਸਦੀ ਸਥਿਤੀ ਸਪੱਸ਼ਟ ਹੋ ਗਈ ਹੈ।