ਚੇਨਈ, 1 ਜੁਲਾਈ, ਦੇਸ਼ ਕਲਿਕ ਬਿਊਰੋ :
Major explosion in firecracker factory: ਅੱਜ ਤਾਮਿਲਨਾਡੂ ਦੇ ਸ਼ਿਵਕਾਸੀ ਵਿੱਚ ਇੱਕ ਪਟਾਕਿਆਂ ਦੀ ਫੈਕਟਰੀ ਵਿੱਚ ਇੱਕ ਵੱਡਾ ਧਮਾਕਾ ਹੋਇਆ, ਜਿਸ ਵਿੱਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 5 ਲੋਕ ਬੁਰੀ ਤਰ੍ਹਾਂ ਝੁਲਸ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਕੁਝ ਹੋਰ ਲੋਕ ਫਸੇ ਹੋ ਸਕਦੇ ਹਨ। ਬਚਾਅ ਕਾਰਜ ਜਾਰੀ ਹੈ। ਜ਼ਖਮੀਆਂ ਨੂੰ ਇਲਾਜ ਲਈ ਵਿਰੁਧੁਨਗਰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਤੇਲੰਗਾਨਾ : ਦਵਾਈ ਫੈਕਟਰੀ ਧਮਾਕੇ ‘ਚ ਮਰਨ ਵਾਲਿਆਂ ਦੀ ਗਿਣਤੀ 34 ਹੋਈ
ਵਿਰੁਧੁਨਗਰ ਜ਼ਿਲ੍ਹੇ ਦੇ ਐਸਪੀ ਕੰਨਨ ਨੇ ਦੱਸਿਆ ਕਿ ਸ਼ਿਵਕਾਸੀ ਦੇ ਨੇੜੇ ਚਿਨਕਮਨਪੱਟੀ ਪਿੰਡ ਵਿੱਚ ਇੱਕ ਪਟਾਕਿਆਂ ਦੀ ਫੈਕਟਰੀ ਵਿੱਚ ਵੱਡਾ ਧਮਾਕਾ Major explosion in firecracker factory ਹੋਇਆ। ਹਾਦਸੇ ਤੋਂ ਬਾਅਦ ਫੈਕਟਰੀ ਵਿੱਚੋਂ ਲਗਾਤਾਰ ਧੂੰਏਂ ਦਾ ਬੱਦਲ ਉੱਠਦਾ ਦੇਖਿਆ ਗਿਆ ਅਤੇ ਅੰਦਰੋਂ ਪਟਾਕਿਆਂ ਦੇ ਫਟਣ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।