ਪੰਜਾਬ ਕੈਬਨਿਟ ਮੰਤਰੀ ਦੇ ਬੇਟੇ ਦੇ ਨਾਂ ’ਤੇ ਪੈਸੇ ਲੈ ਕੇ ਬਦਲੀਆਂ ਕਰਾਉਣ ਵਾਲਾ ਕਾਬੂ

ਪੰਜਾਬ

ਚੰਡੀਗੜ੍ਹ, 1 ਜੁਲਾਈ, ਦੇਸ਼ ਕਲਿੱਕ ਬਿਓਰੋ :

ਕੈਬਨਿਟ ਮੰਤਰੀ ਦੇ ਬੇਟੇ ਦੇ ਨਾਂ ਉਤੇ ਬਦਲੀਆਂ ਕਰਾਉਣ ਵਾਸੇ ਪੈਸੇ ਲੈਣ ਵਾਲੇ ਇਕ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਖੁਦ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਪ੍ਰੇਸ ਕਾਨਫਰੰਸ ਦੌਰਾਨ ਦਿੱਤੀ। ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਅੱਜ ਇੱਥੇ ਡਾਕਟਰ ਦਿਵਸ ਮੌਕੇ ਇਕ ਅਹਿਮ ਪ੍ਰੈਸ ਕਾਨਫਰੰਸ ਕਰ ਰਹੇ ਸਨ। ਇਸ ਦੌਰਾਨ ਡਾਕਟਰ ਨੇ ਜਾਣਕਾਰੀ ਦਿੱਤੀ ਕਿ ਮੇਰੇ ਬੇਟੇ ਦਾ ਨਾਮ ਰਾਹੁਲ ਹੈ। ਰੋਪੜ ਵਿੱਚ ਇਕ ਵਿਅਕਤੀ  ਉਸਦੇ ਨਾਂ ਉਤੇ ਬਦਲੀਆਂ ਕਰਾਉਣ ਲਈ ਪੈਸੇ ਲੈਂਦਾ ਸੀ, ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਬਠਿੰਡਾ ਦੇ ਹਸਪਤਾਲ ਵਿੱਚ ਹੋਈ ਡੀਜ਼ਲ ਘਪਲੇ ਸਬੰਧੀ ਕਿਹਾ ਕਿ ਇਸ ਦੀ ਸੀਨੀਅਰ ਅਧਿਕਾਰੀਆਂ ਤੋਂ ਜਾਂਚ ਕਰਾਉਣ ਬਾਅਦ ਤਿੰਨ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।