ਅੱਜ ਤੋਂ ਬਦਲੇ ਇਹ ਨਿਯਮ

ਪੰਜਾਬ

ਚੰਡੀਗੜ੍ਹ, 1 ਜੁਲਾਈ, ਦੇਸ਼ ਕਲਿੱਕ ਬਿਓਰੋ :

ਹਰ ਮਹੀਨੇ ਪਹਿਲੀ 1 ਤਾਰੀਕ ਨੂੰ ਕਈ ਤਰ੍ਹਾਂ ਦੇ ਨਿਯਮਾਂ ਵਿੱਚ ਬਦਲਾਅ ਹੁੰਦੇ ਰਹਿੰਦੇ ਹਨ। ਅੱਜ ਨਵਾਂ ਮਹੀਨਾ ਜੁਲਾਈ ਸ਼ੁਰੂ ਹੁੰਦਿਆਂ ਹੀ ਕਈ ਤਰ੍ਹਾਂ ਦੇ ਬਦਲਾਅ ਹੋਏ ਹਨ। ਜਿੰਨਾਂ ਦਾ ਆਮ ਆਦਮੀ ਦੀ ਜ਼ਿੰਦਗੀ ਉਤੇ ਸਿੱਧਾ ਅਸਰ ਪੈਦਾ ਹੈ। ਮਹੀਨੇ ਦੀ ਪਹਿਲੀ ਤਾਰੀਕ ਵਾਲੇ ਦਿਨ ਲੋਕਾਂ ਨੂੰ ਕੁਝ ਮਹਿੰਗਾਈ ਤੋਂ ਰਾਹਤ ਮਿਲੀ ਹੈ ਕਿ ਗੈਸ ਸਿੰਲਡਰਾਂ ਦੀਆਂ ਕੀਮਤਾਂ ਸਸਤੀਆਂ ਹੋਈਆਂ ਹਨ। ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਹੈ। ਅੱਜ ਤੋਂ, 19 ਕਿਲੋਗ੍ਰਾਮ ਵਪਾਰਕ ਐਲਪੀਜੀ ਗੈਸ ਸਿਲੰਡਰ ਦੀ ਕੀਮਤ 58.50 ਰੁਪਏ ਘਟਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਮਹਿੰਗਾਈ ਤੋਂ ਰਾਹਤ, LPG ਸਿਲੰਡਰਾਂ ਦੀ ਕੀਮਤ ‘ਚ ਵੱਡੀ ਕਟੌਤੀ

ਅੱਜ ਤੋਂ PAN ਕਾਰਡ ਨੂੰ ਲੈ ਕੇ ਵੀ ਵੱਡਾ ਬਦਲਾਅ ਹੋਇਆ ਹੈ। ਹੁਣ ਪੈਨ ਕਾਰਡ ਲਈ ਆਧਾਰ ਕਾਰਡ ਜ਼ਰੂਰੀ ਹੋਵੇਗਾ। ਜੋ ਪਹਿਲਾਂ ਜ਼ਰੂਰੀ ਨਹੀਂ ਸੀ। 1 ਜੁਲਾਈ 2025 ਤੋਂ ਨਵਾਂ ਸਥਾਈ ਖਾਤਾ ਨੰਬਰ (PAN) ਕਾਰਡ ਪ੍ਰਾਪਤ ਕਰਨ ਵਾਸਤੇ ਆਧਾਰ ਜ਼ਰੂਰੀ ਹੋਵੇਗਾ। CBDT ਦੇ ਨਵੇਂ ਨਿਯਮ ਅਨੁਸਾਰ, ਨਵਾਂ ਪੈਨ ਕਾਰਡ ਪ੍ਰਾਪਤ ਕਰਨ ਦੇ ਇਛੁੱਕ ਵਿਅਕਤੀਆਂ ਕੋਲ ਆਧਾਰ ਨੰਬਰ ਹੋਣਾ ਚਾਹੀਦਾ।

ਕ੍ਰੇਡਿਟ ਕਾਰਡ ਬਿੱਲ ਭੁਗਤਾਨ ’ਚ ਬਦਲਾਅ

ਭਾਰਤ ਬਿਲ ਪੇਮੈਂਟ ਸਿਸਟਮ (BBPS) : ਭਾਰਤੀ ਰਜਿਰਵ ਬੈਂਕ (RBI) ਦੇ ਹੁਕਮਾਂ ਅਨੁਸਾਰ ਸਾਰੇ ਕ੍ਰੇਡਿਟ ਕਾਰਡ ਬਿਲ ਦਾ ਭੁਗਤਾਨ ਹੁਣ ਭਾਰਤ ਬਿਲ ਪੇਮੈਂਟ ਸਿਸਟਮ ਰਾਹੀਂ ਕੀਤਾ ਜਾਵੇਗਾ। ਇਸ ਬਿਲ ਡੇਸਕ, ਫੋਨਪੇ, ਕ੍ਰੀਡ ਵਰਗੇ ਐਪ ਉਤੇ ਅਸਰ ਪੈ ਸਕਦਾ ਹੈ। ਹੁਣ ਕੇਵਲ ਅੱਠ ਬੈਂਕਾਂ ਨੇ ਬੀਬੀਪੀਐਸ ਉਤੇ ਇਹ ਸਹੂਲਤ ਸ਼ੁਰੂ ਕੀਤੀ ਹੈ।

ਰੇਲਵੇ ਸਫਰ ਹੋਇਆ ਮਹਿੰਗਾ

ਅੱਜ 1 ਜੁਲਾਈ 2025 ਤੋਂ ਰੇਲਵੇ ਸਫਰ ਮਹਿੰਗਾ ਹੋਇਆ ਹੈ। ਅੱਜ ਤੋਂ ਮੇਲ/ਐਕਸਪ੍ਰੈਸ ਗੱਡੀਆਂ ਵਿੱਚ ਏਸੀ ਅਤੇ ਨਾਨ ਏਸੀ ਕਲਾਸ ਦਾ ਕਿਰਾਇਆ ਵਧਾਇਆ ਗਿਆ ਹੈ। ਨਾਨ ਏਸੀ (ਸਲੀਪਰ, ਸੈਕੰਡ ਸੀਟਿੰਗ ਕਲਾਸ ਆਦਿ) ਸ਼੍ਰੇਣੀਆਂ ਵਿੱਚ 1 ਪੈਸਾ ਅਤੇ ਸਾਰੀਆਂ ਏਸੀ ਕਲਾਸ ਵਿੱਚ 2 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਕਿਰਾਇਆ ਵਧਾਇਆ ਗਿਆ ਹੈ। 500 ਕਿਲੋਮੀਟਰ ਤੱਕ ਦੀ ਯਾਤਰਾ ਲਈ ਸੈਕੰਡ ਕਲਾਸ ਵਿੱਚ ਕੀਤਾਂ ਅਤੇ ਐਮਐਸਟੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਜੇਕਰ 500 ਕਿਲੋਮੀਟਰ ਤੋਂ ਜ਼ਿਆਦਾ ਦੂਰੀ ਤੈਅ ਕਰਨੀ ਹੈ ਤਾਂ ਫਿਰ ਯਾਤਰੀਆਂ ਨੂੰ ਪ੍ਰਤੀ ਕਿਲੋਮੀਟਰ ਅੱਧਾ ਪੈਸਾ ਦੇਣਾ ਹੋਵੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।