ਚੰਡੀਗੜ੍ਹ, 2 ਜੁਲਾਈ, ਦੇਸ਼ ਕਲਿੱਕ ਬਿਓਰੋ ;
Big attack on Akali Dal: ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਵੱਲੋਂ ਅਕਾਲੀ ਦਲ (Akali Dal) ਉਤੇ ਵੱਡਾ ਹਮਲਾ (big attack) ਬੋਲਿਆ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਦੇ ਹੋਏ ਅਕਾਲੀ ਦਲ ਨੂੰ ਭਗੌੜਾ ਦਲ ਦੱਸਿਆ ਹੈ। ਸੋਸ਼ਲ ਮੀਡੀਆ ਉਤੇ ਫੋਟੋ ਸਾਂਝੀ ਕੀਤੀ ਹੈ ਜਿਸ ਵਿੱਚ ਸੁਖਬੀਰ ਸਿੰਘ ਬਾਦਲ (sukhbir singh badal) ਨੂੰ ਅੱਜ ਪੁਲਿਸ ਵੱਲੋਂ ਹਿਰਾਸਤ ਵਿਚ ਲੈਣ ਸਮੇਂ ਬੱਸ ਵਿੱਚ ਬੈਠੇ ਹਨ। ਉਸ ਦੇ ਹੇਠਾਂ ਲਿਖਿਆ ਹੈ, ਸਾਵਧਾਨ ਭਗੌੜਿਆਂ ਤੋਂ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੂੰ ਪੰਜਾਬ ਪੁਲਿਸ ਨੇ ਹਿਰਾਸਤ ’ਚ ਲਿਆ
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, ‘ਅੱਜ ਭਗੌੜਾ ਦਲ ਦੇ ਆਪੂੰ ਬਣੇ ਪ੍ਰਧਾਨ ਸਾਬ ਪੁਲਸ ਨਾਲ ਖਹਿਬੜਦੇ ਤੇ ਬੜਾ ਤਰੱਦਦ ਕਰਦੇ ਨਜ਼ਰ ਆਏ। ਇਸੇ ਤਰ੍ਹਾਂ ਹੀ ਨੀਲੀ ਚਲਚਿੱਤਰ ਦਾ ਸਟਾਰ ਤੇ ਇੱਕ ਦੋ ਹੋਰ ਇਹ ਸ਼ਬਦ ਵਰਤਦੇ ਸੁਣੇ, ਕੁਰਬਾਨੀ, ਜਜ਼ਬਾ, ਐਮਰਜੈਂਸੀ, ਧੱਕੇ ਸ਼ਾਹੀ, ਜੇਲਾਂ ਖੂਨ ਚ ਹਨ, ਵਗੈਰਾ ਵਗੈਰਾ।
ਸਵਾਲ?
ਕੀ ਇਹ ਪੰਜਾਬ ਜਾਂ ਪੰਥ ਦੀ ਲੜਾਈ ਲੜ ਰਹੇ ਹਨ?
ਕੀ ਇੰਨਾਂ ਦੀ ਇਸ ਸੱਤਾ ਲਈ ਜਦੋਜਹਿਦ ਨਾਲ ਪੰਥ ਜਾਂ ਪੰਜਾਬ ਦਾ ਕੋਈ ਭਲਾ ਹੋਣ ਵਾਲਾ ਹੈ?
ਜੇ ਨਹੀਂ ਤਾਂ ਪੰਥ ਜਾਂ ਪੰਜਾਬੀ ਇੰਨਾਂ ਦੀ ਨਿੱਜੀ ਲੜਾਈ ਦਾ ਸਾਥ ਕਿਉਂ ਦੇਵੇ।
ਉਨ੍ਹਾਂ ਕਿਹਾ ਕਿ ਆਈ ਟੀ ਵਿੰਗ (ਭਗੌੜਾ ਦਲ) ਦੂਰ ਰਹੇ, ਅਲਰਜੀ ਹੋ ਸਕਦੀ ਹੈ।