ਪੰਜਾਬ ਮੰਤਰੀ ਮੰਡਲ ਦਾ ਵਿਸਥਾਰ ਭਲਕੇ?

ਪੰਜਾਬ

ਚੰਡੀਗੜ੍ਹ: 2 ਜਲਾਈ, ਦੇਸ਼ ਕਲਿੱਕ ਬਿਓਰੋ
ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਨੂੰ ਲੈ ਕੇ ਕਈ ਦਿਨਾਂ ਤੋਂ ਚਰਚਾਵਾਂ ਚੱਲ ਰਹੀਆਂ ਸਨ, ਜਿਨ੍ਹਾਂ ਨੂੰ ਕੱਲ੍ਹ ਵਿਰਾਮ ਲੱਗ ਸਕਦਾ ਹੈ।ਅਪੁਸ਼ਟ ਸੂਚਨਾਵਾ ਅਨੁਸਾਰ ਮੰਤਰੀ ਮੰਡਲ ਦਾ ਵਿਸਥਾਰ ਕੱਲ੍ਹ ਦੁਪਹਿਰ 1 ਵਜੇ ਹੋ ਸਕਦਾ ਹੈ। ਜਿਸ ਵਿੱਚ ਲੁਧਿਆਣਾ ਪੱਛਮਮੀ ਤੋਂ 23 ਜੂਨ ਨੂੰ ਜਿੱਤੇ ਸੰਜੀਵ ਅਰੋੜਾ ਦੀ ਕੈਬਨਿਟ ਵਿੱਚ ਸੀਟ ਪੱਕੀ ਕਹੀ ਜਾ ਸਕਦੀ ਹੈ। ਸ਼੍ਰੀ ਅਰੋੜਾ ਨੇ ਪਿਛਲੇ ਸ਼ਨੀਵਾਰ ਨੂੰ ਵਿਧਾਇਕ ਵਜੋਂ ਸਹੁੰ ਚੁੱਕੀ ਸੀ ਅਤੇ ਕੱਲ੍ਹ ਉਨ੍ਹਾਂ ਨੇ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਸੀ। ਚੱਲ ਰਹੀਆਂ ਚਰਚਾਵਾਂ ਅਨੁਸਾਰ ਦੋ ਖਾਲੀ ਪਦਾਂ ਤੋਂ ਇਲਾਵਾ ਕੁਝ ਮੰਤਰੀਆਂ ਨੂੰ ਹਟਾਏ ਜਾਣ ਅਤੇ ਉਨ੍ਹਾਂ ਦੀ ਥਾਂ ਨਵੇਂ ਮੰਤਰੀ ਲਏ ਜਾਣ ਦੀ ਵੀ ਚਰਚਾ ਹੈ। ਪਹਿਲਾਂ ਇਸ ਵਿਸਥਾਰ ਦੀ ਸੰਭਾਵਨਾ ਪਿਛਲੇ ਐਤਵਾਰ ਨੂੰ ਹੋਣ ਦੀ ਸੰਭਾਵਨਾ ਸੀ ਪਰ ਪੰਜਾਬ ਦੇ ਗਵਰਨਰ ਸ੍ਰੀ ਗੁਲਾਬ ਚੰਦ ਕਟਾਰੀਆਂ ਵੱਲੋਂ ਆਪਣੇ ਪਿੱਤਰੀ ਸ਼ਹਿਰ ਜਾਣ ਲਈ ਛੁੱਟੀ ਲੈ ਲਈ ਸੀ, ਜਿਸ ਕਰਕੇ ਵਿਸਥਾਰ ਅੱਗੇ ਪੈ ਗਿਆ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।