ਜਕਾਰਤਾ, 3 ਜੁਲਾਈ, ਦੇਸ਼ ਕਲਿਕ ਬਿਊਰੋ :
ਇੰਡੋਨੇਸ਼ੀਆ (Indonesia) ਦੇ ਬਾਲੀ ਟਾਪੂ ‘ਤੇ 65 ਲੋਕਾਂ ਨੂੰ ਲੈ ਕੇ ਜਾ ਰਿਹਾ ਜਹਾਜ਼ ਡੁੱਬਣ (plane sinks) ਤੋਂ ਬਾਅਦ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 23 ਲੋਕਾਂ ਨੂੰ ਬਚਾ ਲਿਆ ਗਿਆ। ਜਦੋਂ ਕਿ 38 ਲੋਕ ਅਜੇ ਵੀ ਲਾਪਤਾ ਹਨ।
ਕੇਐਮਪੀ ਤੁਨੂ ਪ੍ਰਤਾਮਾ ਜਯਾ ਨਾਮ ਦਾ ਇਹ ਜਹਾਜ਼ ਪੂਰਬੀ ਜਾਵਾ ਦੀ ਕੇਤਾਪਾਂਗ ਬੰਦਰਗਾਹ ਤੋਂ ਬਾਲੀ ਦੀ ਗਿਲੀਮਾਨੁਕ ਬੰਦਰਗਾਹ ਜਾ ਰਿਹਾ ਸੀ, ਜੋ ਕਿ 50 ਕਿਲੋਮੀਟਰ ਦਾ ਸਫ਼ਰ ਸੀ।
ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ ‘’ਚ 4 ਬੱਚਿਆਂ ਸਮੇਤ 5 ਦੀ ਮੌਤ
ਇਹ ਰਵਾਨਾ ਹੋਣ ਤੋਂ ਲਗਭਗ 30 ਮਿੰਟ ਬਾਅਦ ਡੁੱਬ ਗਿਆ। ਜਹਾਜ਼ ‘ਤੇ ਲਗਭਗ 53 ਯਾਤਰੀ ਅਤੇ 12 ਚਾਲਕ ਦਲ ਦੇ ਮੈਂਬਰ ਸਵਾਰ ਸਨ, ਨਾਲ ਹੀ ਕਈ ਟਰੱਕਾਂ ਸਮੇਤ 22 ਵਾਹਨ ਵੀ ਸਨ।
ਹੁਣ ਤੱਕ 4 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ 22 ਲੋਕਾਂ ਨੂੰ ਬਚਾ ਲਿਆ ਗਿਆ ਹੈ। ਬਚਾਏ ਗਏ ਲੋਕਾਂ ਵਿੱਚੋਂ ਬਹੁਤ ਸਾਰੇ ਲੋਕਾਂ ਦੀ ਹਾਲਤ ਗੰਭੀਰ ਹੈ।