ਮੋਹਾਲੀ, 3 ਜੁਲਾਈ, ਦੇਸ਼ ਕਲਿੱਕ ਬਿਓਰੋ :
ਮੀਂਹ ਦਾ ਪਾਣੀ ਖਾਲੀ ਪਲਾਟ ਵਿੱਚ ਇਕੱਠਾ ਹੋਣ ਕਾਰਨ ਬੀਤੇ ਦੇਰ ਸ਼ਾਮ ਨੂੰ ਇਕ ਦਰਦਨਾਕ ਘਟਨਾ ਵਾਪਰ ਗਈ। ਖਾਲੀ ਪਲਾਟ ਵਿੱਚ ਖੜ੍ਹੇ ਪਾਣੀ ’ਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ। ਇਹ ਘਟਨਾ ਸੈਕਟਰ 119 ਵਿੱਚ ਵਾਪਰੀ। ਮ੍ਰਿਤਕ ਬੱਚਿਆਂ ਦੀ ਪਹਿਚਾਣ 11 ਸਾਲਾ ਆਰਿਆਨ ਅਤੇ 8 ਸਾਲਾ ਰਾਧੇ ਨਾਮ ਦੀ ਕੁੜੀ ਦੇ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ ’ਚ 4 ਬੱਚਿਆਂ ਸਮੇਤ 5 ਦੀ ਮੌਤ
ਮਿਲੀ ਜਾਣਕਾਰੀ ਅਨੁਸਾਰ ਮੀਂਹ ਦੇ ਪਾਣੀ ਵਿੱਚ ਬੱਚੇ ਇਕੱਠੇ ਖੇਡਦ ਲਈ ਗਏ ਸਨ। ਖੇਡਦਿਆਂ-ਖੇਡਦਿਆਂ ਦੋਵੇਂ ਡੂੰਘੇ ਪਾਣੀ ਵਿੱਚ ਚਲੇ ਗਏ। ਦੋਵੇਂ ਬੱਚੇ ਆਪਣੇ ਆਪ ਨੂੰ ਨਾ ਸੰਭਾਲ ਸਕੇ ਤੇ ਪਾਣੀ ਵਿਚ ਡੁੱਬ ਗਏ। ਇਸ ਘਟਨਾ ਦਾ ਜਦੋਂ ਲੋਕਾਂ ਪਤਾ ਲੱਗਿਆ ਤਾਂ ਦੋਵਾਂ ਨੂੰ ਤੁਰੰਤ ਕੱਢ ਕੇ ਸਰਕਾਰੀ ਹਸਪਤਾਲ ਫ਼ੇਜ਼-6 ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਦਾ ਪਤਾ ਲਗਦਿਆਂ ਹੀ ਥਾਣਾ ਬਲੌਂਗੀ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੋਵੇਂ ਬੱਚਿਆਂ ਦੇ ਮ੍ਰਿਤਕਾਂ ਸਰੀਰਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।