ਰੋਡਵੇਜ਼ ਦੀ ਬੱਸ ‘ਚ ਵਿਦਿਆਰਥਣ ਨਾਲ ਛੇੜਛਾੜ, ਡਰਾਈਵਰ ਲੈ ਗਿਆ ਥਾਣੇ

ਹਰਿਆਣਾ

ਚੰਡੀਗੜ੍ਹ, 3 ਜੁਲਾਈ, ਦੇਸ਼ ਕਲਿਕ ਬਿਊਰੋ :
ਰੋਡਵੇਜ਼ ਦੀ ਚੱਲਦੀ ਬੱਸ ਵਿੱਚ ਵਿਅਕਤੀ ਨੇ ਇੱਕ ਵਿਦਿਆਰਥਣ ਨਾਲ ਛੇੜਛਾੜ ਕੀਤੀ। ਉਸ ਵਿਅਕਤੀ ਨੇ ਵਿਦਿਆਰਥਣ ਨੂੰ ਗਲਤ ਢੰਗ ਨਾਲ ਛੂਹਿਆ, ਜਿਸ ਕਾਰਨ ਲੜਕੀ ਰੋਣ ਲੱਗ ਪਈ। ਕੰਡਕਟਰ ਨੇ ਤੁਰੰਤ ਵਿਦਿਆਰਥਣ ਤੋਂ ਪੁੱਛਗਿੱਛ ਕੀਤੀ ਅਤੇ ਫਿਰ ਡਰਾਈਵਰ ਨੂੰ ਸੂਚਿਤ ਕੀਤਾ।ਹਰਿਆਣਾ ਰੋਡਵੇਜ਼ ਦੀ ਬੱਸ ‘ਚ ਇਹ ਘਟਨਾ ਵਾਪਰੀ।
ਡਰਾਈਵਰ ਬੱਸ ਨੂੰ ਪੁਲਿਸ ਸਟੇਸ਼ਨ ਲੈ ਗਿਆ। ਇਸ ਦੌਰਾਨ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਕੰਡਕਟਰ ਨੇ ਬੱਸ ਦੀ ਖਿੜਕੀ ਬੰਦ ਕਰ ਦਿੱਤੀ। ਇਸ ਦੌਰਾਨ ਕੁਝ ਲੋਕਾਂ ਨੇ ਉਸਦਾ ਕੁਟਾਪਾ ਵੀ ਕੀਤਾ।
ਉਸਨੇ ਪੁਲਿਸ ਦੇ ਸਾਹਮਣੇ ਹੱਥ ਜੋੜ ਕੇ ਵਿਦਿਆਰਥਣ ਤੋਂ ਮੁਆਫੀ ਮੰਗੀ।ਵਿਦਿਆਰਥਣ ਪ੍ਰੀਖਿਆ ਦੇਣ ਲਈ ਕੈਥਲ ਤੋਂ ਹਿਸਾਰ ਜਾ ਰਹੀ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।