ਲੁਧਿਆਣਾ, 4 ਜੁਲਾਈ, ਦੇਸ਼ ਕਲਿਕ ਬਿਊਰੋ :
ਪੰਜਾਬ ‘ਚ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਜਲੰਧਰ ਦੀ ਇੱਕ ਮੁਟਿਆਰ ਨੂੰ ਦੁਬਈ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਅਤੇ ਫਿਰ ਉਸਦੀ ਅਸ਼ਲੀਲ ਵੀਡੀਓ ਬਣਾ ਕੇ ਅਤੇ ਧਮਕੀ ਦੇ ਕੇ ਬਲਾਤਕਾਰ ਕੀਤਾ ਗਿਆ। ਮੁਲਜ਼ਮ ਨੇ ਮੁਟਿਆਰ ਨੂੰ ਬਲੈਕਮੇਲ ਕੀਤਾ ਅਤੇ ਆਪਣੇ ਸਾਥੀਆਂ ਨਾਲ ਵੀ ਸਰੀਰਕ ਸਬੰਧ ਬਣਵਾਏ।
ਨੋਇਡਾ ਦਾ ਰਹਿਣ ਵਾਲਾ ਵਰੁਣ ਕੁਮਾਰ ਆਪਣੇ ਆਪ ਨੂੰ ‘ਵੀ ਡ੍ਰੀਮ’ ਨਾਮ ਦੀ ਕੰਪਨੀ ਦਾ ਮਾਲਕ ਦੱਸਦਾ ਸੀ ਅਤੇ ਔਰਤਾਂ ਨੂੰ ਦੁਬਈ ਭੇਜਣ ਦਾ ਦਾਅਵਾ ਕਰਦਾ ਸੀ। ਪੀੜਤਾ ਦੀ ਸ਼ਿਕਾਇਤ ‘ਤੇ ਜਲੰਧਰ ਮਹਿਲਾ ਥਾਣਾ ਪੁਲਿਸ ਨੇ ਵਰੁਣ ਕੁਮਾਰ ਵਿਰੁੱਧ ਐਫਆਈਆਰ ਦਰਜ ਕਰ ਲਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮ ਦੇ ਕੁਝ ਸਾਥੀ ਵੀ ਪੁਲਿਸ ਜਾਂਚ ਦੇ ਦਾਇਰੇ ਵਿੱਚ ਹਨ।
ਫਿਲਹਾਲ ਮੁਲਜ਼ਮ ਵਰੁਣ ਕੁਮਾਰ ਵਿਰੁੱਧ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਪੁਲਿਸ ਉਸਦੀ ਭਾਲ ਕਰ ਰਹੀ ਹੈ।
