ਆਯੁਸ਼ਮਾਨ ਆਰੋਗਿਆ ਕੇਂਦਰ ਦੁਮੱਣਾ ਵਿਖੇ ਨੈਸ਼ਨਲ ਕਵਾਲਟੀ ਅਸੈਸਮੈਂਟ ਸਟੈਂਡਰਡ ਮੁਲਾਂਕਣ ਹੋਇਆ

ਸਿਹਤ ਪੰਜਾਬ

ਮੋਰਿੰਡਾ 4 ਜੁਲਾਈ ਭਟੋਆ 

ਜਿਲਾ ਰੂਪਨਗਰ ਦੇ ਸਿਵਲ ਸਰਜਨ ਡਾ.ਬਲਵਿੰਦਰ ਕੌਰ ਦੇ  ਦਿਸ਼ਾ ਨਿਰਦੇਸ਼ਾਂ ਤਹਿਤ ਤੇ ਡਾ.ਗੋਬਿੰਦ ਟੰਡਨ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਚਮਕੌਰ ਸਾਹਿਬ ਦੀ ਅਗਵਾਈ ਹੇਠ ਆਯੁਸ਼ਮਾਨ ਆਰੋਗਿਆ ਕੇਂਦਰ ਦੁੱਮਣਾ, ਬਲਾਕ ਚਮਕੌਰ ਸਾਹਿਬ ਵਿੱਚ ਨੈਸ਼ਨਲ ਕਵਾਲਟੀ ਅਸੈਸਮੈਂਟ ਸਟੈਂਡਰਡ ਦੇ ਤਹਿਤ ਮੁਲਾਂਕਣ ਕੀਤਾ ਗਿਆ।ਇਸ ਮੌਕੇ ਤੇ ਡਾ.ਗੋਬਿੰਦ ਟੰਡਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਮੁਲਾਂਕਣ, ਕੇਂਦਰ ਦੀ ਸੇਵਾਵਾਂ ਦੀ ਗੁਣਵੱਤਾ, ਸਾਫ-ਸਫਾਈ, ਰਿਕਾਰਡ ਰੱਖਣ ਦੀ ਪ੍ਰਣਾਲੀ, ਮਰੀਜ਼ਾਂ ਦੀ ਸਹੂਲਤ ਅਤੇ ਸਿਹਤ ਸਬੰਧੀ ਸੇਵਾਵਾਂ ਦੀ ਪਹੁੰਚ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਂਦਾ ਹੈ।ਇਸ ਮੌਕੇ ਤੇ ਜਿਲ੍ਹਾ ਪ੍ਰੋਗਰਾਮ ਮੈਨੇਜਰ-ਕਮ-ਨੋਡਲ ਅਫਸਰ ਨੈਸ਼ਨਲ ਕਵਾਲਟੀ ਅਸੈਸਮੈਂਟ ਡੋਲੀ ਸਿੰਗਲਾ ਨੇ ਕਿਹਾ ਕਿ ਮੁਲਾਂਕਣ ਦੌਰਾਨ ਟੀਮ ਨੇ ਕੇਂਦਰ ਵਿੱਚ ਉਪਲਬਧ ਸਹੂਲਤਾਂ, ਮਰੀਜ਼ਾਂ ਦੀ ਸੰਤੁਸ਼ਟੀ, ਸਟਾਫ ਦੀ ਕਾਰਗੁਜ਼ਾਰੀ, ਦਵਾਈਆਂ ਦੀ ਉਪਲਬਧਤਾ, ਅਤੇ ਰਿਕਾਰਡ ਦੀ ਸੰਭਾਲ ਦੀ ਵਿਸਥਾਰ ਨਾਲ ਜਾਂਚ ਕੀਤੀ।ਇਸ ਦੇ ਨਾਲ ਹੀ ਫਾਇਲਾਂ ਦੀ ਨਿਯਮਤਤਾ, ਐਮਰਜੈਂਸੀ ਸੇਵਾਵਾਂ, ਅਤੇ ਕਮੇਟੀਆਂ ਦੀ ਕਾਰਜਸ਼ੀਲਤਾ ਦੀ ਵੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ।ਇਸ ਮੌਕੇ ਤੇ ਬਲਾਕ ਐਕਸਟੈਨਸ਼ਨ ਐਜੁਕੇਟਰ ਹਰਵਿੰਦਰ ਸਿੰਘ ਨੇ ਕਿਹਾ ਕਿ ਮੁਲਾਂਕਣ ਟੀਮ ਨੇ ਕੇਂਦਰ ਵਿੱਚ ਸਿਹਤ ਸੇਵਾਵਾਂ ਦੀ ਉਚਿਤ ਪ੍ਰਬੰਧਨਾ ਅਤੇ ਸਟਾਫ ਦੀ ਲਗਨ ਦੀ ਪ੍ਰਸ਼ੰਸਾ ਕੀਤੀ। ਟੀਮ ਨੇ ਕੁਝ ਸੁਝਾਅ ਵੀ ਦਿੱਤੇ, ਜਿਸ ਵਿੱਚ ਹੋਰ ਸੁਧਾਰ ਲਿਆਉਣ ਦੀ ਸਿਫਾਰਸ਼ ਕੀਤੀ ਗਈ।ਇਸ ਮੌਕੇ ਤੇ ਆਯੁਸ਼ਮਾਨ ਆਰਗਿਆ ਕੇਂਦਰ ਡੂਮਛੇੜੀ ਦੀ ਟੀਮ ਨੇ ਮੁਲਾਂਕਣ ਵਿੱਚ ਪੂਰਨ ਸਹਿਯੋਗ ਦਿੱਤਾ।ਇਸ ਮੌਕੇ ਤੇ ਸੀ.ਐਚ.ਓ ਜਸ਼ਨਦੀਪ ਕੌਰ,ਸੁੰਦਰੀ ਦੇਵੀ ਐਲ.ਐਚ.ਵੀ,ਏ.ਐਨ.ਐਮ ਸੰਦੀਪ ਕੌਰ,ਕਮਲਪ੍ਰੀਤ ਕੌਰ,ਮਲਟੀਪਰਪਜ਼ ਹੈਲਥ ਵਰਕਰ ਲਖਵਿੰਦਰ ਸਿੰਘ,ਗੁਰਦੀਪ ਸਿੰਘ,ਲਖਮਿੰਦਰ ਸਿੰਘ,ਬੇਅੰਤ ਸਿੰਘ,ਆਸ਼ਾ ਫੈਸਿਲੀਟੇਟਰ ਬਖਸ਼ਿੰਦਰ ਕੌਰ,ਗੁਰਪ੍ਰੀਤ ਕੌਰ,ਆਸ਼ਾ ਵਰਕਰ ਕਿਰਨਾ ਦੇਵੀ,ਸੁਮਨ,ਸੰਦੀਪ ਕੌਰ,ਰਾਜਵੰਤ ਕੋਰ,ਨਰਿੰਦਰ ਕੌਰ,ਦਲਜੀਤ ਕੌਰ ਅਤੇ ਰਣਜੀਤ ਕੌਰ ਹਾਜਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।