ਚੰਡੀਗੜ੍ਹ, 4 ਜੁਲਾਈ, ਦੇਸ਼ ਕਲਿੱਕ ਬਿਓਰੋ :
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋ, ਖੁਫੀਆ ਜਾਣਕਾਰੀ ਉੱਤੇ ਵੱਡੀ ਕਾਰਵਾਈ ਦੌਰਾਨ, ਇੱਕ ਅੰਤਰਰਾਸ਼ਟਰੀ ਨਾਰਕੋ-ਆਰਮਜ਼ ਮਾਡਿਊਲ ਅਤੇ ਅੰਤਰ-ਰਾਜੀ ਨਾਰਕੋ-ਹਵਾਲਾ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਗਿਆ।
ਪਹਿਲੇ ਮਾਮਲੇ ਵਿੱਚ, ਤਿੰਨ ਮੁਲਜ਼ਮਾਂ – ਉਹਨਾਂ ਵਿੱਚੋ ਦੋ ਹਾਲ ਹੀ ਵਿੱਚ ਮਲੇਸ਼ੀਆ ਤੋਂ ਵਾਪਸ ਆਏ ਸਨ – ਨੂੰ 5 ਆਧੁਨਿਕ ਪਿਸਤੌਲਾਂ (ਗਲੋਕ ਅਤੇ ਚੀਨੀ ਪਿਸਤੌਲਾਂ ਸਮੇਤ) ਅਤੇ 1 ਕਿਲੋ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਗਿਆ। ਉਹ ਪਾਕਿਸਤਾਨ ਅਤੇ ਮਲੇਸ਼ੀਆ ਵਿੱਚ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਪੰਜਾਬ ਭਰ ਵਿੱਚ ਹਥਿਆਰ ਪਹੁੰਚਾਉਣ ਲਈ ਕੰਮ ਕਰ ਰਹੇ ਸਨ।
ਇੱਕ ਹੋਰ ਮਾਮਲੇ ਵਿੱਚ, ਦਿੱਲੀ, ਕਰਨਾਟਕ ਅਤੇ ਦੁਬਈ ਨਾਲ ਜੁੜੇ ਨਾਰਕੋ-ਹਵਾਲਾ ਨੈੱਟਵਰਕ ਵਿੱਚ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਹਨਾਂ ਕੋਲੋਂ ₹9.7 ਲੱਖ ਡਰੱਗ ਮਨੀ ਅਤੇ 150 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਸਿੰਡੀਕੇਟ ਹਵਾਲਾ ਚੈਨਲਾਂ ਰਾਹੀਂ ਦੁਬਈ ਨੂੰ ਪੈਸੇ ਭੇਜ ਰਿਹਾ ਸੀ।
ਕੁੱਲ ਬਰਾਮਦਗੀ: 1.15 ਕਿਲੋ ਹੈਰੋਇਨ, 5 ਪਿਸਤੌਲ (3 ਗਲੋਕ 9 ਐਮ.ਐਮ. ਅਤੇ 2 ਚੀਨੀ ਪਿਸਤੌਲ ਕਾਰਤੂਸਾਂ ਸਮੇਤ) ਅਤੇ 9.7 ਲੱਖ ਰੁਪਏ ਡਰੱਗ ਮਨੀ।
ਥਾਣਾ ਸਦਰ ਅਤੇ ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਵਿਖੇ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਅਗਲੇ ਅਤੇ ਪਿੱਛਲੇ ਸੰਬੰਧਾ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਪੰਜਾਬ ਪੁਲਿਸ ਨਸ਼ੀਲੇ ਪਦਾਰਥਾਂ-ਹਥਿਆਰਾਂ ਦੇ ਗੱਠਜੋੜ ਨੂੰ ਤੋੜਨ ਅਤੇ ਪੰਜਾਬ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।