ਅਮਰੀਕਾ ਦੇ ਟੈਕਸਾਸ ਰਾਜ ‘ਚ ਭਾਰੀ ਮੀਂਹ ਪੈਣ ਕਾਰਨ 13 ਲੋਕਾਂ ਦੀ ਮੌਤ, 20 ਕੁੜੀਆਂ ਲਾਪਤਾ

ਕੌਮਾਂਤਰੀ


ਟੈਕਸਾਸ, 5 ਜੁਲਾਈ, ਦੇਸ਼ ਕਲਿਕ ਬਿਊਰੋ :
ਅਮਰੀਕਾ ਦੇ ਟੈਕਸਾਸ ਰਾਜ ਵਿੱਚ ਭਾਰੀ ਮੀਂਹ ਪੈਣ ਕਾਰਨ ਗੁਆਡਾਲੁਪ ਨਦੀ ਵਿੱਚ ਹੜ੍ਹ ਕਾਰਨ 13 ਲੋਕਾਂ ਦੀ ਮੌਤ ਹੋ ਗਈ ਅਤੇ 20 ਕੁੜੀਆਂ ਲਾਪਤਾ ਹੋ ਗਈਆਂ। ਸਥਾਨਕ ਅਧਿਕਾਰੀਆਂ ਦੇ ਅਨੁਸਾਰ, ਬਚਾਅ ਟੀਮਾਂ ਅਜੇ ਵੀ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਹਨ।
ਟੈਕਸਾਸ ਦੇ ਕੇਰਵਿਲ ਕਾਉਂਟੀ ਸ਼ੈਰਿਫ ਲੈਰੀ ਲੇਥਾ ਨੇ ਕਿਹਾ ਸਾਨੂੰ ਨਹੀਂ ਪਤਾ ਕਿ ਮੀਂਹ ਕਦੋਂ ਰੁਕੇਗਾ। ਮੈਨੂੰ ਲੱਗਦਾ ਹੈ ਕਿ ਜਦੋਂ ਤੱਕ ਇਹ ਖਤਮ ਹੋਵੇਗਾ, ਮੌਤਾਂ ਦੀ ਗਿਣਤੀ ਹੋਰ ਵਧ ਜਾਵੇਗੀ।
ਕੇਰਵਿਲ ਦੇ ਨੇੜੇ ਕੁੜੀਆਂ ਦਾ ਇੱਕ ਸਮਰ ਕੈਂਪ, ਕੈਂਪ ਮਿਸਟਿਕ ਪੂਰੀ ਤਰ੍ਹਾਂ ਹੜ੍ਹ ਵਿੱਚ ਡੁੱਬ ਗਿਆ ਸੀ। ਟੈਕਸਾਸ ਦੇ ਲੈਫਟੀਨੈਂਟ ਗਵਰਨਰ ਡੈਨ ਪੈਟ੍ਰਿਕ ਨੇ ਕਿਹਾ ਕਿ ਕੈਂਪ ਵਿੱਚ 700 ਬੱਚਿਆਂ ਵਿੱਚੋਂ ਜ਼ਿਆਦਾਤਰ ਨੂੰ ਸੁਰੱਖਿਅਤ ਥਾਂ ‘ਤੇ ਲਿਜਾਇਆ ਗਿਆ ਹੈ।
ਕੈਂਪ ਵਿੱਚ ਬਿਜਲੀ ਨਹੀਂ ਹੈ ਅਤੇ ਬਹੁਤ ਸਾਰੇ ਬੱਚੇ ਅਜੇ ਵੀ ਬਚਾਅ ਟੀਮ ਦੀ ਉਡੀਕ ਕਰ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਕਿੰਨੇ ਲੋਕ ਲਾਪਤਾ ਹਨ, ਇਸਦਾ ਸਹੀ ਅੰਕੜਾ ਦੇਣਾ ਮੁਸ਼ਕਲ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।