ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਆਊਟ ਸੋਰਸ ਵਰਕਰਜ ਯੂਨੀਅਨ ਦੀ ਲੜੀਵਾਰ ਹੜਤਾਲ  26ਵੇਂ ਦਿਨ ‘ਚ ਦਾਖਲ 

ਰੁਜ਼ਗਾਰ

ਮੋਰਿੰਡਾ 5 ਜੁਲਾਈ ( ਭਟੋਆ )

 ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਆਊਟਸੋਰਸ ਵਰਕਰ ਯੂਨੀਅਨ ਵੱਲੋਂ ,ਆਪਣੀਆਂ ਮੰਗਾਂ ਦੀ ਪੂਰਤੀ ਲਈ ਸ਼ੁਰੂ ਕੀਤੀ ਗਈ ਅਣਮਿੱਥੇ ਸਮੇਂ ਦੇ ਲਈ ਹੜਤਾਲ ਅੱਜ 26ਵੇਂ ਦਿਨ ਵਿੱਚ ਦਾਖਲ ਹੋ ਚੁੱਕੀ ਹੈ, ਪਰੰਤੂ ਸਰਕਾਰ ਅਤੇ ਸੀਵਰੇਜ ਬੋਰਡ ਦੇ ਅਧਿਕਾਰੀ ਯੂਨੀਅਨ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰ ਰਹੇ ਹਨ, ਅਤੇ ਹੁਣ ਯੂਨੀਅਨ ਆਗੂਆਂ ਦੀਆ ਨਜਰਾਂ 9 ਜੁਲਾਈ ਨੂੰ ਕੈਬਨਟ ਸਾਹਿਬ ਕਮੇਟੀ ਨੂੰ ਹੋਣ ਵਾਲੀ ਮੀਟਿੰਗ ਉਤੇ ਲੱਗੀਆਂ ਹੋਈਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਆਂ ਵਾਟਰ ਸਪਲਾਈ ਸੀਵਰੇਜ ਵੋਟ ਬਰਾਂਚ ਮੋਰਿੰਡਾ ਦੇ ਪ੍ਰਧਾਨ ਜਸਪਾਲ ਸਿੰਘ ਮਾਵੀ ਅਤੇ ਸੂਬਾ ਪ੍ਰੈੱਸ ਸਕੱਤਰ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਵਾਅਦਿਆਂ ਦੇ ਨਾਲ ਸੱਤਾ ਵਿੱਚ ਆਈ ਸੀ ਤੇ ਕੱਚੇ ਮੁਲਾਜ਼ਮਾਂ ਵੱਲੋਂ ਵੀ ਵੱਧ ਚੜ ਕੇ ਸਰਕਾਰ ਨੂੰ ਸੱਤਾ ਦੇ ਵਿੱਚ ਲਿਆਉਣ ਲਈ ਯੋਗਦਾਨ ਪਾਇਆ ਗਿਆ,  ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਹੁਣ ਪੰਜਾਬ ਚ ਧਰਨੇ ਨਹੀਂ ਲੱਗਣ ਦਿੱਤੇ ਜਾਣਗੇ ਤੇ ਹਰੇ ਪੈਨ ਦੇ ਨਾਲ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਤਰਾਸਦੀ ਇਹ ਰਹੀ ਕਿ ਆਮ ਆਦਮੀ ਪਾਰਟੀ ਦਾ ਉਹ ਹਰਾ ਪੈਨ ਕਿਤੇ ਗਵਾਚ ਗਿਆ ਤੇ ਕੱਚੇ ਮੁਲਾਜ਼ਮਾਂ ਨੂੰ ਉਹਨਾਂ ਦੇ ਤਰਸ ਤੇ ਹੀ ਛੱਡ ਦਿੱਤਾ ਗਿਆ ਹੈ । ਉਨਾ ਕਿਹਾ ਕਿ    ਆਪ ਸਰਕਾਰ ਦੇ ਤਿੰਨ ਸਾਲਾਂ ਤੋ  ਸੱਤਾ ਵਿੱਚ ਹੋਣ ਤੋਂ ਬਾਅਦ   ਯੂਨੀਅਨ ਵੱਲੋਂ ਵਿਭਾਗ ਦੇ ਉੱਚ ਅਧਿਕਾਰੀਆਂ  ਤੇ ਮੰਤਰੀ ਡਾ ਰਵਜੋਤ ਸਿੰਘ ਨਾਲ ਮੀਟਿੰਗ ਕੀਤੀਆਂ ਗਈਆਂ  ਜਿਹੜੀਆਂ ਬੇਸਿੱਟਾਂ ਰਹੀਆਂ ਤੇ ਆਖਿਰ ਯੂਨੀਅਨ ਵੱਲੋ 4 ਜੁਲਾਈ ਨੂੰ ਸੰਗਰੂਰ ਵਿਖੇ  ਝੰਡਾ ਮਾਰਚ ਕਰਨੀ ਦੇ ਐਲਾਨ  ਦੇ ਦਬਾਅ ਹੇਠ ਸਰਕਾਰ ਵੱਲੋਂ 9 ਜੁਲਾਈ  ਦੀ ਸਬ ਕਮੇਟੀ ਦੀ ਮੀਟਿੰਗ ਦਾ ਭਰੋਸਾ ਦਿੱਤਾ ਗਿਆ , ਜਿਸ ਨੂੰ ਧਿਆਨ ਵਿਚ ਰੱਖਦਿਆ ਝੰਡਾ ਮਾਰਚ ਮੁਲਤਵੀ ਕੀਤਾ ਗਿਆ ਹੈ। ਯੂਨੀਅਨ ਆਗੂਆਂ  ਨੂੰ 9 ਜੁਲਾਈ ਦੀ ਮੀਟਿੰਗ ਵਿੱਚ  ਸੀਵਰੇਜ ਬੋਰਡ ਦੇ ਕੱਚੇ ਮੁਲਾਜ਼ਮਾਂ ਨੂੰ    ਹਰੇ ਪੈਨ  ਨਾਲ ਕੱਚੇ ਮੁਲਾਜ਼ਮਾਂ ਨੂੰ ਮਹਿਕਮੇ ਵਿੱਚ ਬਿਨਾਂ ਸ਼ਰਤ ਮਹਿਕਮੇ ਵਿਚ ਮਰਜ ਕਰਕੇ ਰੈਗੂਲਰ ਕਰਨ। 1948 ਕਿਰਤ ਕਾਨੂੰਨ ਮੁਤਾਬਿਕ ਉਹਨਾਂ ਨੂੰ ਗੁਜ਼ਾਰੇ ਜੋਗੀ ਤਨਖਾਹ ਦੇਣ ਅਤੇ   ਰਿਟਾਇਰਮੈਂਟ ਦੀ ਕਾਗਾਰ ਤੇ  ਮੁਲਾਜ਼ਮਾਂ  ਦੀ ਨੌਕਰੀ ਦੀ ਉਮਰ 65 ਸਾਲ  ਕਰਨ ਦੀ ਆਸ ਹੈ  । ਉਹਨਾਂ  ਸਰਕਾਰ ਨੂੰ ਚੇਤਾਵਨੀ  ਦਿੱਤੀ ਕਿ ਜੇਕਰ  ਮੀਟਿੰਗਾਂ  ਵਿੱਚ ਸਮਾਂ ਵਿਅਰਥ ਕੀਤਾ ਗਿਆ ਅਤੇ ਕੱਚੇ ਮੁਲਾਜ਼ਮਾਂ ਦੀਆ ਮੰਗਾ ਨਾ ਮੰਨੀੀਆਂ ਤਾਂ 

 ਯੂਨੀਅਨ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਜਿਸ ਦੀ ਸਾਰੀ  ਜਿੰਮੇਵਾਰੀ ਪੰਜਾਬ ਸਰਕਾਰ ਸਿਰ ਹੋਵੇਗੀ। ਇਸ ਮੌਕੇ ਵਾਟਰ ਸਪਲਾਈ ਸੀਵਰੇਜ ਬੋਰਡ ਦੇ  ਮੁਲਾਜ਼ਮ ਰਾਜਵੀਰ ਕੌਰ ,ਨਰਿੰਦਰ ਸ਼ਰਮਾ, ਕ੍ਰਿਸ਼ਨ ਸਿੰਘ ਰਾਣਾ, ਜਗਜੀਵਨ ਰਾਮ, ਅਰੁਣ ਸ਼ਰਮਾ, ਜਸਪ੍ਰੀਤ ਸਿੰਘ, ਹਰਪਾਲ ਸਿੰਘ ਨੰਬਰਦਾਰ, ਕਰਮਜੀਤ ਸਿੰਘ, ਬ੍ਰਿਜਮੋਹਨ , ਗੁਰਮੇਲ ਸਿੰਘ ਕਾਲਾ, ਗੁਰਪ੍ਰੀਤ ਸਿੰਘ ਰਾਣਾ, ਸੰਜੀਵ ਕੁਮਾਰ ਪਿੰਕਾ, ਗੁਰਦੇਵ ਸਿੰਘ, ਸਤਵਿੰਦਰ ਸਿੰਘ ਸੰਜੂ , ਸੁਰਿੰਦਰ ਸਿੰਘ , ਅਜੀਤ ਸਿੰਘ, ਜਸਪਾਲ ਸਿੰਘ  ਸਹੇੜੀ, ਜਸਵੀਰ ਸਿੰਘ, ਗੁਰਵਿੰਦਰ ਸਿੰਘ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।