ਕਲੱਬ ਦੇ ਨਵੇ ਪ੍ਰਧਾਨ ਵੈਬੂ ਭਟਨਾਗਰ ਦੀ ਟੀਮ ਦਾ ਕਾਰਜਕਾਲ ਸ਼ੁਰੂ
ਚੰਡੀਗੜ੍ਹ, 5 ਜੁਲਾਈ 2025, ਦੇਸ਼ ਕਲਿੱਕ ਬਿਓਰੋ :
ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਦੇ ਨਵੇਂ ਪ੍ਰਧਾਨ ਰੋਟੇਰੀਅਨ ਵੈਭੂ ਭਟਨਾਗਰ ਅਤੇ ਉਨ੍ਹਾਂ ਦੇ ਬੋਰਡ ਆਫ ਡਾਇਰੈਕਟਰਜ਼ ਦੀ 2025-26 ਰੋਟਰੀ ਸਾਲ ਲਈ ਇੰਸਟਾਲੇਸ਼ਨ ਸਮਾਰੋਹ ਸੀ.ਆਈ.ਆਈ., ਸੈਕਟਰ 31, ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਗਿਆ। ਇਹ ਜਾਣਕਾਰੀ ਕਲੱਬ ਮੈਂਬਰ ਹਰਦੇਵ ਸਿੰਘ ਉੱਭਾ ਨੇ ਦਿੱਤੀ।ਸਮਾਰੋਹ ਦੀ ਸ਼ੁਰੂਆਤ 50 ਰੁੱਖਾਂ ਦੇ ਪੌਦੇ ਦਾਨ ਕਰਨ ਨਾਲ ਹੋਈ ਅਤੇ ਰੋਟਰੀ ਕਲੱਬ ਦੇ ਪ੍ਰਧਾਨ ਵੱਲੋਂ 1 ਰੁੱਖ ਅਤੇ ਡਿਸਟ੍ਰਿਕਟ ਗਵਰਨਰ ਰੋਟੇਰੀਅਨ ਰਵੀ ਪ੍ਰਕਾਸ਼ ਵੱਲੋਂ ਇੱਕ ਹੋਰ ਰੁੱਖ ਲਗਾ ਕੇ ਕੀਤੀ ਗਈ।
ਸਮਾਰੋਹ ਦੇ ਮੁੱਖ ਮਹਿਮਾਨ ਲੈਫਟਿਨੈਂਟ ਜਨਰਲ (ਡਾ.) ਕੇ. ਜੇ. ਸਿੰਘ, ਪੀ.ਵੀ.ਐਸ.ਐਮ., ਏ.ਵੀ.ਐਸ.ਐਮ. ਐਂਡ ਬਾਰ (ਵੈਟਰਨ) ਸਨ, ਜਿਨ੍ਹਾਂ ਨੇ ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਵੱਲੋਂ ਕੀਤੇ ਗਏ ਪ੍ਰੋਜੈਕਟਸ ਅਤੇ ਮੈਂਬਰਾਂ ਦੀ ਉਤਸ਼ਾਹਪੂਰਨ ਭੂਮਿਕਾ ਦੀ ਭਾਰੀ ਸਰਾਹਨਾ ਕੀਤੀ।
ਗੈਸਟ ਆਫ ਆਨਰ ਦੇ ਤੌਰ ‘ਤੇ ਮਸ਼ਹੂਰ ਲੇਖਕ, ਮੋਟਿਵੇਸ਼ਨਲ ਸਪੀਕਰ ਅਤੇ ਸਾਬਕਾ ਆਈਏਐਸ ਅਫਸਰ ਮਿਸਟਰ ਵਿਵੇਕ ਅਟਰੇ ਹਾਜ਼ਰ ਸਨ। ਉਨ੍ਹਾਂ ਨੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਨ ਵਾਲੀਆਂ ਹੋਰ ਐਸੀ ਸੰਸਥਾਵਾਂ ਦੀ ਲੋੜ ਅਤੇ ਉਨ੍ਹਾਂ ਦੇ ਕੰਮ ਦੀ ਅਹਿਮੀਅਤ ਉਤੇ ਵਿਚਾਰ ਸਾਂਝੇ ਕੀਤੇ।
ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਦੇ ਪ੍ਰਧਾਨ ਰੋਟੇਰੀਅਨ ਵੈਭੂ ਭਟਨਾਗਰ ਨੇ ਆਉਣ ਵਾਲੇ ਸਾਲ ਲਈ ਕੀਤੇ ਜਾਣ ਵਾਲੇ ਪ੍ਰੋਜੈਕਟਸ ਬਾਰੇ ਜਾਣਕਾਰੀ ਦਿੱਤੀ, ਜੋ ਵਿਸ਼ੇਸ਼ ਤੌਰ ‘ਤੇ ਵਿਅਕਤਗਤ ਅਸਮਰਥਤਾ ਵਾਲੇ ਵਿਅਕਤੀਆਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੇ ਗਏ ਹਨ। ਉਨ੍ਹਾਂ ਨੇ ਸੀਨੀਅਰ ਸਿਟੀਜ਼ਨਾਂ ਲਈ ਸਰਕਾਰੀ ਹੈਲਥ ਸਰਵਿਸਿਜ਼ ਵਿਭਾਗ ਦੇ ਸਹਿਯੋਗ ਨਾਲ ਮੋਬਾਈਲ ਵੈਨ ਸੇਵਾ ਚਲਾਉਣ ਦਾ ਐਲਾਨ ਵੀ ਕੀਤਾ।
ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਖਿਆ, ਮਹਿਲਾ ਸਸ਼ਕਤੀਕਰਨ ਅਤੇ ਮਾਂ ਧਰਤੀ ਦੀ ਰੱਖਿਆ ਲਈ ਅਨੇਕ ਪ੍ਰੋਜੈਕਟਾਂ ਦੀ ਘੋਸ਼ਣਾ ਕੀਤੀ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਚੰਗਲਾ ਭਵਿੱਖ ਨਿਸਚਿਤ ਕੀਤਾ ਜਾ ਸਕੇ।