ਐਲਨ ਮਸਕ ਨੇ ਆਪਣੀ ਨਵੀਂ ਪਾਰਟੀ ਦਾ ਕੀਤਾ ਐਲਾਨ

ਕੌਮਾਂਤਰੀ

ਵਾਸ਼ਿੰਗਟਨ, 6 ਜੁਲਾਈ, ਦੇਸ਼ ਕਲਿੱਕ ਬਿਓਰੋ :

ਅਮਰੀਕਾ ਦੇ ਅਰਬਪਤੀ ਕਾਰੋਬਾਰੀ ਐਲਨ ਮਸਕ ਨੇ ਡੋਨਲਡ ਟਰੰਪ ਨੂੰ ਟੱਕਰ ਦੇਣ ਲਈ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਐਲਨ ਮਸਕ ਵੱਲੋਂ ਆਪਣੀ ਪਾਰਟੀ ਦਾ ਨਾਮ ‘ਅਮਰੀਕਾ ਪਾਰਟੀ’ ਰੱਖਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਖੁਦ ਐਲਨ ਮਸਕ ਨੇ X ਉਤੇ ਦਿੱਤੀ ਹੈ। ਐਲਨ ਮਸਕ ਨੇ ਲਿਖਿਆ ਹੈ ਕਿ ਅਮਰੀਕਾ ਪਾਰਟੀ ਬਣਾਈ ਜਾ ਰਹੀ ਹੈ, ਤਾਂ ਜੋ ਤੁਸੀਂ ਆਜ਼ਾਦੀ ਵਾਪਸ ਪ੍ਰਾਪਤ ਕਰ ਸਕੋ।‘ ਇਸ ਦੇ ਨਾਲ ਨਾਲ ਉਸ ਵੱਲੋਂ ‘ਐਕਸ’ ਉਤੇ ਇਕ ਜਨਤਕ ਪੋਲ ਵੀ ਕਰਵਾਇਆ ਗਿਆ ਹੈ।

ਐਲਨ ਮਸਕ ਨੇ ਕਿਹਾ ਕਿ ਤੁਹਾਡੇ ਵਿੱਚੋਂ 66% ਇੱਕ ਨਵੀਂ ਰਾਜਨੀਤਿਕ ਪਾਰਟੀ ਚਾਹੁੰਦੇ ਹਨ ਅਤੇ ਹੁਣ ਤੁਹਾਨੂੰ ਇਹ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਬਰਬਾਦ ਕਰਨ ਅਤੇ ਭ੍ਰਿਸ਼ਟਾਚਾਰ ਦੀ ਗੱਲ ਆਉਂਦੀ ਹੈ, ਤਾਂ ਅਮਰੀਕਾ ਵਿੱਚ ਦੋਵੇਂ ਪਾਰਟੀਆਂ (ਰਿਪਬਲਿਕਨ ਅਤੇ ਡੈਮੋਕ੍ਰੇਟ) ਇੱਕੋ ਜਿਹੀਆਂ ਹਨ। ਹੁਣ ਦੇਸ਼ ਨੂੰ ਦੋ ਪਾਰਟੀ ਪ੍ਰਣਾਲੀ ਤੋਂ ਆਜ਼ਾਦੀ ਮਿਲੇਗੀ। ਮਸਕ ਨੇ 4 ਜੁਲਾਈ ਅਮਰੀਕਾ ਦੇ ਆਜ਼ਾਦੀ ਦਿਵਸ ‘ਤੇ X ‘ਤੇ ਇੱਕ ਪੋਲ ਪੋਸਟ ਕੀਤਾ। ਇਸ ਵਿੱਚ, ਉਸ ਨੇ ਪੁੱਛਿਆ, “ਕੀ ਤੁਸੀਂ ਦੋ-ਪਾਰਟੀ ਪ੍ਰਣਾਲੀ ਤੋਂ ਆਜ਼ਾਦੀ ਚਾਹੁੰਦੇ ਹੋ? ਕੀ ਸਾਨੂੰ ਅਮਰੀਕਾ ਨੂੰ ਇੱਕ ਪਾਰਟੀ ਬਣਾਉਣਾ ਚਾਹੀਦਾ ਹੈ?” ਪੋਲ ਦੇ ਨਤੀਜਿਆਂ ਵਿੱਚ, 65.4% ਲੋਕਾਂ ਨੇ “ਹਾਂ” ਅਤੇ 34.6% ਨੇ “ਨਹੀਂ” ਵਿੱਚ ਵੋਟ ਦਿੱਤੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।