ਰਾਜਸਥਾਨ ਦੇ ਚੁਰੂ ‘ਚ ਫਾਈਟਰ ਜ਼ਹਾਜ਼ ਕ੍ਰੈਸ਼

ਰਾਸ਼ਟਰੀ


ਚੁਰੂ: 9 ਜੁਲਾਈ, ਦੇਸ਼ ਕਲਿੱਕ ਬਿਓਰੋ
ਚੁਰੂ ਜ਼ਿਲ੍ਹੇ ਦੇ ਰਤਨਗੜ੍ਹ ਇਲਾਕੇ ਦੇ ਭਾਨੂਡਾ ਪਿੰਡ ਵਿੱਚ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਹੈ। ਸਥਾਨਕ ਲੋਕਾਂ ਤੋਂ ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਵਿਭਾਗ ਹਰਕਤ ਵਿੱਚ ਆਇਆ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ਲਈ ਰਵਾਨਾ ਹੋ ਗਈ।ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ ਜਹਾਜ਼ ਨੇ ਕੰਟਰੋਲ ਗੁਆ ਦਿੱਤਾ ਸੀ। ਇਸ ਤੋਂ ਬਾਅਦ, ਜਿਵੇਂ ਹੀ ਇਹ ਜ਼ਮੀਨ ‘ਤੇ ਡਿੱਗਿਆ, ਜਹਾਜ਼ ਦੇ ਛੋਟੇ-ਛੋਟੇ ਟੁਕੜੇ ਹੋ ਗਏ ਅਤੇ ਖੇਤਾਂ ਵਿੱਚ ਅੱਗ ਲੱਗ ਗਈ। ਜਹਾਜ਼ ਦਾ ਮਲਬਾ ਚਾਰੇ ਪਾਸੇ ਫੈਲਿਆ ਹੋਇਆ ਹੈ। ਇਹ ਘਟਨਾ ਦੁਪਹਿਰ 12:40 ਵਜੇ ਦੇ ਕਰੀਬ ਵਾਪਰੀ।ਚਸ਼ਮਦੀਦਾਂ ਦਾ ਕਹਿਣਾ ਹੈ ਕਿ ਜਹਾਜ਼ ਵਿੱਚ ਸਵਾਰ ਲੋਕਾਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।