ਸਰਕਾਰੀ ਆਈ.ਟੀ.ਆਈ. ਮਾਨਸਾ ‘ਚ 11 ਜੁਲਾਈ ਨੂੰ ਲੱਗੇਗਾ ਰੋਜ਼ਗਾਰ ਮੇਲਾ

ਰੁਜ਼ਗਾਰ

ਸਾਰੀਆਂ ਟਰੇਡਾਂ ਨਾਲ ਸਬੰਧਤ ਆਈ. ਟੀ. ਆਈ. ਪਾਸ ਅਤੇ ਅਖੀਰਲੇ ਸਾਲ ਵਿੱਚ ਪੜ੍ਹਦੇ ਸਿਖਿਆਰਥੀ ਲੈ ਸਕਦੇ ਨੇ ਭਾਗ-ਪ੍ਰਿੰਸੀਪਲ

ਮਾਨਸਾ, 09 ਜੁਲਾਈ: ਦੇਸ਼ ਕਲਿੱਕ ਬਿਓਰੋ
ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਰਕਾਰੀ ਆਈ. ਟੀ. ਆਈ. ਮਾਨਸਾ ਵਿਖੇ ਜ਼ਿਲ੍ਹਾ ਰੋਜ਼ਗਾਰ ਬਿਊਰੋ ਦੇ ਸਹਿਯੋਗ ਨਾਲ July 11, 2025 ਨੂੰ ਰੋਜ਼ਗਾਰ ਮੇਲਾ (Job fair) ਲਗਾਇਆ ਜਾ ਰਿਹਾ ਹੈ ।
ਇਹ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਗੁਰਮੇਲ ਸਿੰਘ ਮਾਖਾ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਨਾਮੀ ਕੰਪਨੀਆਂ ਸਵਰਾਜ ਇੰਜਨ ਮੋਹਾਲੀ, ਲਾਰਸਨ ਐਂਡ ਟਬਰੋ ਦਿੱਲੀ ਰੀਜ਼ਨ, ਗੋਬਿੰਦ ਕੋਚ ਬਿਲਡਰਜ਼ ਭਦੌੜ ਅਤੇ ਪਾਵਰ ਪੈਨਲ ਇੰਡਸਟਰੀ ਜਵਾਹਰਕੇ ਵੱਲੋਂ ਯੋਗ ਸਿਖਿਆਰਥੀਆਂ ਦੀ ਰੋਜ਼ਗਾਰ ਲਈ ਚੋਣ ਕੀਤੀ ਜਾਵੇਗੀ।
  ਉਨ੍ਹਾਂ ਦੱਸਿਆ ਕਿ July 11 ਨੂੰ ਇਸ ਰੋਜ਼ਗਾਰ ਮੇਲੇ (Job fair) ਵਿੱਚ ਸਾਰੀਆਂ ਟਰੇਡਾਂ ਨਾਲ ਸਬੰਧਤ ਆਈ. ਟੀ. ਆਈ. ਪਾਸ ਸਿਖਿਆਰਥੀ ਅਤੇ ਅਖੀਰਲੇ ਸਾਲ ਵਿੱਚ ਪੜ੍ਹਦੇ ਆਈ. ਟੀ.ਆਈ ਦੇ ਸਿਖਿਆਰਥੀ ਭਾਗ ਲੈ ਸਕਦੇ ਹਨ। ਚਾਹਵਾਨ ਸਿਖਿਆਰਥੀ ਆਪਣੀ ਯੋਗਤਾ ਦੇ ਸਰਟੀਫਿਕੇਟਾਂ ਦੀਆਂ ਫ਼ੋਟੋ ਕਾਪੀਆਂ, ਅਧਾਰ ਕਾਰਡ ਦੀ ਫੋਟੋ ਕਾਪੀ, ਪਾਸਪੋਰਟ ਸਾਈਜ਼ ਫੋਟੋ, ਕੋਵਿਡ-19 ਵੈਕਸੀਨ ਸਰਟੀਫਿਕੇਟ ਅਤੇ ਹੋਰ ਯੋਗਤਾ ਦੇ ਵੇਰਵੇ ਲੈ ਕੇ ਕੈਂਪ ਵਾਲੇ ਦਿਨ ਸਰਕਾਰੀ ਆਈ. ਟੀ. ਆਈ ਮਾਨਸਾ ਵਿਖੇ 10:00 ਵਜੇ ਪਹੁੰਚਣ।
ਜਸਪਾਲ ਸਿੰਘ ਪਲੇਸਮੈਂਟ ਅਫ਼ਸਰ ਨੇ ਦੱਸਿਆ ਕਿ ਚੁਣੇ ਗਏ ਸਿਖਿਆਰਥੀਆਂ ਨੂੰ ਕੰਪਨੀਆਂ ਵਲੋਂ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਅਤੇ ਹੋਰ ਸਾਰੇ ਲਾਭ ਦਿੱਤੇ ਜਾਣਗੇ। ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 9501721800,97298-41667 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।