ਖਰਾਬ ਮੌਸਮ ਕਾਰਨ ਦਿੱਲੀ ‘ਚ 6 ਉਡਾਣਾਂ ਡਾਇਵਰਟ (flights diverted), ਕੁਝ ਦੇ ਰੂਟ ਬਦਲੇ
ਨਵੀਂ ਦਿੱਲੀ, 10 ਜੁਲਾਈ, ਦੇਸ਼ ਕਲਿਕ ਬਿਊਰੋ :
ਦਿੱਲੀ-ਐਨਸੀਆਰ ਵਿੱਚ ਭਾਰੀ ਬਾਰਿਸ਼ ਲਈ ਰੈੱਡ ਅਲਰਟ ਜਾਰੀ ਹੈ। ਖਰਾਬ ਮੌਸਮ ਕਾਰਨ 6 ਉਡਾਣਾਂ ਨੂੰ ਡਾਇਵਰਟ (diverted) ਕੀਤਾ ਗਿਆ। 4 flights ਨੂੰ ਜੈਪੁਰ ਅਤੇ 2 flights ਨੂੰ ਲਖਨਊ ਭੇਜਿਆ ਗਿਆ। ਕੁਝ ਦੇ ਰੂਟ ਬਦਲ ਦਿੱਤੇ ਗਏ। ਕੁਝ ਉਡਾਣਾਂ ਵਿੱਚ ਦੇਰੀ ਵੀ ਹੋਈ।
ਭਾਰੀ ਬਾਰਿਸ਼ ਕਾਰਨ ਦਿੱਲੀ ਦੀਆਂ ਕਈ ਸੜਕਾਂ ‘ਤੇ ਪਾਣੀ ਭਰ ਗਿਆ ਅਤੇ ਕਈ ਘੰਟਿਆਂ ਤੱਕ ਆਵਾਜਾਈ ਜਾਮ ਰਹੀ। ਇਨ੍ਹਾਂ ਵਿੱਚ ਅਰਵਿੰਦ ਮਾਰਗ, ਜੀਕੇ ਮਾਰਗ, ਰੇਲ ਭਵਨ, ਅਕਸ਼ਰਧਾਮ, ਆਸ਼ਰਮ, ਆਈਟੀਓ, ਐਮਜੀ ਰੋਡ, ਪੁਰਾਣਾ ਰੋਹਤਕ ਰੋਡ, ਸ਼ਾਦੀਪੁਰ, ਮਧੂਬਨ ਚੌਕ ਅਤੇ ਐਨਐਚ 8 ਸ਼ਾਮਲ ਹਨ।